ਰਾਹੁਲ ਕੁਮਾਰ ਨੂੰ ਨੌਜਵਾਨ ਖੋਜੀ ਪੁਰਸਕਾਰ
05:35 AM May 20, 2025 IST
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਮਈ
ਪੀਏਯੂ ਦੇ ਮਾਈਕ੍ਰੋਬਾਇਆਲੋਜੀ ਵਿਭਾਗ ’ਚ ਜੂਨੀਅਰ ਖੋਜ ਫੈਲੋ ਵਜੋਂ ਕਾਰਜਸ਼ੀਲ ਰਾਹੁਲ ਕੁਮਾਰ ਨੂੰ ਨੌਜਵਾਨ ਖੋਜੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਰਾਹੁਲ ਨੂੰ ਇਹ ਐਵਾਰਡ ਪਟੇਲ ਯੂਨੀਵਰਸਿਟੀ ਬਾਲਾ ਘਾਟ ਵਿੱਚ ਆਈਸੀਏਆਰ ਖੋਜ ਕੇਂਦਰ ਪਟਨਾ ਦੇ ਸਹਿਯੋਗ ਨਾਲ ਖੇਤੀ ਅਤੇ ਸਹਾਇਕ ਵਿਗਿਆਨਾਂ ਬਾਰੇ ਹੋਈ ਕੌਮਾਂਤਰੀ ਕਾਨਫਰੰਸ ਦੌਰਾਨ ਦਿੱਤਾ ਗਿਆ। ਰਾਹੁਲ ਕੁਮਾਰ ਨੇ ਪੀਏਯੂ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਤੋਂ ਐੱਮਐੱਸਸੀ ਕੀਤੀ। ਮੌਜੂਦਾ ਸਮੇਂ ’ ਉਹ ਡੀਬੀਟੀ ਦੇ ਪ੍ਰਾਜੈਕਟ ਵਿੱਚ ਡਾ. ਕਿਸ਼ਾਨੀ ਭੂਸ਼ਣ ਦੀ ਅਗਵਾਈ ਹੇਠ ਕੰਮ ਕਰ ਰਿਹਾ ਹੈ। ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ।
Advertisement
Advertisement