ਰਾਸ਼ਟਰੀ ਅਤਿਵਾਦ ਵਿਰੋਧੀ ਦਿਵਸ ਮਨਾਇਆ
04:18 AM May 23, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਮਈ
ਇੱਥੇ ਮਾਤਰੀ ਭੂਮੀ ਸੇਵਾ ਮਿਸ਼ਨ ਦੇ ਸੰਸਥਾਪਕ ਡਾ. ਪ੍ਰਕਾਸ਼ ਮਿਸ਼ਰਾ ਨੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸ਼ਹੀਦਾਂ ਨੂੰ ਸਮਰਪਿਤ ਰਾਸ਼ਟਰੀ ਅਤਿਵਾਦ ਵਿਰੋਧੀ ਦਿਵਸ ਮੌਕੇ ਰਾਸ਼ਟਰ ਵੰਦਨਾ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਮਾਤਰੀ ਭੂਮੀ ਸਿੱਖਿਆ ਮੰਦਰ ਦੇ ਵਿਦਿਆਰਥੀਆਂ ਨੇ ਭਾਰਤ ਮਾਤਾ ਦੀ ਤਸਵੀਰ ਸਾਹਮਣੇ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੱਚਿਆਂ ਨੇ ਦੇਸ਼ ਦੀ ਰੱਖਿਆ ਕਰਨ ਦੀ ਸਹੁੰ ਚੁੱਕੀ ਤੇ ਅਤਿਵਾਦ ਦੇ ਵਿਰੋਧ ਵਿਚ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਮਿਸ਼ਰਾ ਨੇ ਕਿਹਾ ਕਿ ਅਤਿਵਾਦੀਆਂ ਦਾ ਉਦੇਸ਼ ਹਿੰਸਾ, ਅਸਥਿਰਤਾ ਤੇ ਹਫੜਾ ਦਫੜੀ ਫੈਲਾ ਕੇ ਸਮਾਜ ਨੂੰ ਤਬਾਹ ਕਰਨਾ ਹੈ। ਇਸ ਮੌਕੇ ਬੱਚਿਆਂ ਨੇ ਰਾਸ਼ਟਰ ਵੰਦਨਾ ਪ੍ਰੋਗਰਾਮ ਵਿਚ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਵੰਦੇ ਮਾਤਰਮ ਨਾਲ ਹੋਈ।
Advertisement
Advertisement