ਰਾਮ ਰਾਮਲੀਲਾ ਪਰਿਵਾਰ ਸੁਸਾਇਟੀ ਵੱਲੋਂ ਖ਼ੂਨਦਾਨ ਕੈਂਪ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 14 ਜਨਵਰੀ
ਜੈ ਸ੍ਰੀ ਰਾਮ ਰਾਮਲੀਲਾ ਪਰਿਵਾਰ ਸੁਸਾਇਟੀ ਸ਼ਾਮ ਨਗਰ ਰਾਜਪੁਰਾ ਵੱਲੋਂ ਪ੍ਰਧਾਨ ਦੀਪਕ ਬੰਸਲ ਅਤੇ ਚੇਅਰਮੈਨ ਸੋਮ ਨਾਥ ਓਬਰਾਏ ਦੀ ਅਗਵਾਈ ਹੇਠ ਵਾਰਡ ਨੰਬਰ 27 ਵਿੱਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਪੀਜੀਆਈ ਚੰਡੀਗੜ੍ਹ ਤੋਂ ਅਤੀ ਰਾਮ ਸ਼ਰਮਾ ਤੇ ਡਾ. ਸ਼ੀਤਲ ਅਤੇ ਸਰਕਾਰੀ ਹਸਪਤਾਲ ਸੈਕਟਰ 32 ਤੋਂ ਡਾ. ਵਿਸ਼ਵਜੀਤ ਤੇ ਡਾ. ਅੰਕਿਤ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਟੀਮ ਨੇ 191 ਯੂਨਿਟ ਖ਼ੂਨ ਇਕੱਤਰ ਕੀਤਾ। ਇਸ ਮੌਕੇ ਦੀਪਕ ਬੰਸਲ ਨੇ ਕਿਹਾ ਕਿ ਕੈਂਪ ਉਨ੍ਹਾਂ ਦੇ ਪੁਰਖੇ ਭਾਜਪਾ ਦੇ ਸਾਬਕਾ ਵਿਧਾਇਕ ਲਾਲਾ ਹਰਬੰਸ ਲਾਲ, ਚਾਚਾ ਬੈਣੀ ਪ੍ਰਸ਼ਾਦ ਸਾਬਕਾ ਪ੍ਰਧਾਨ ਨਗਰ ਕੌਂਸਲ, ਰਵੀ ਬੰਸਲ ਅਤੇ ਮੁਨੀਸ਼ ਬੰਸਲ (ਮਾਣਾ) ਦੀ ਯਾਦ ਵਿਚ ਲਗਾਇਆ ਜਾਂਦਾ ਹੈ। ਕੈਂਪ ਵਿਚ ਨੌਜਵਾਨਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਭਾਜਪਾ ਆਗੂ ਹਰਜੀਤ ਗਰੇਵਾਲ, ‘ਆਪ’ ਆਗੂ ਪ੍ਰਵੀਨ ਛਾਬੜਾ, ਪ੍ਰਦੀਪ ਨੰਦਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਗਿਆਨ ਚੰਦ ਸ਼ਰਮਾ, ਓਮ ਪ੍ਰਕਾਸ਼ ਤੇ ਪ੍ਰਦੀਪ ਨੰਦਾ ਨੇ ਖ਼ੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਜਨਰਲ ਸਕੱਤਰ ਅਖ਼ਤਰ ਹੁਸੈਨ, ਹਰਮੇਸ਼ ਧੀਮਾਨ, ਸੰਜੇ ਵੋਹਰਾ (ਦੋਵੇਂ ਜੁਆਇੰਟ ਸਕੱਤਰ), ਮਨਜੀਤ ਰਾਣਾ ਜਨਰਲ ਸਕੱਤਰ, ਸੰਦੀਪ ਖੰਨਾ, ਦਵਿੰਦਰ ਬੰਸਲ, ਹਰੀਸ਼ ਮੇਹਰਾ ਤੇ ਹਿਮਾਂਸ਼ੂ ਵਿੱਜ ਨੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਤਕਸੀਮ ਕੀਤੇ।