ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਵੱਲੋਂ ਐੱਸਜੀਪੀਸੀ ਚੋਣਾਂ ਲੜਨ ਦਾ ਐਲਾਨ
05:43 AM May 30, 2025 IST
ਨਿੱਜੀ ਪੱਤਰ ਪ੍ਰੇਰਕ
ਮੋਗਾ, 29 ਮਈ
ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੀ ਮੀਟਿੰਗ ਵਿੱਚ ਐੱਸਜੀਪੀਸੀ ਚੋਣਾਂ ਲੜਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਟਰੱਸਟ ਦੇ ਚੇਅਰਮੈਨ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਕਿਹਾ ਕਿ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਲਈ ਪੰਜਾਬ ਅੰਦਰ ਇੱਕ 11 ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਆਰਗੇਨਾਈਜੇਸ਼ਨ ਵਿੱਚ ਚਰਨਜੀਤ ਸਿੰਘ ਝੰਡੇਆਣਾ ਨੂੰ ਮੀਤ ਪ੍ਰਧਾਨ ਅਤੇ ਗਿਆਨ ਸਿੰਘ ਸਾਬਕਾ ਡੀਪੀਆਰਓ ਨੂੰ ਵਰਲਡ ਜਰਨਲਿਸਟ ਕਮ ਮੀਡੀਅ ਟਰੱਸਟੀ ਨਿਯੁਕਤ ਕੀਤਾ ਗਿਆ। ਇਸ ਮੌਕੇ ਸਥਾਨਕ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ, ਸਾਬਕਾ ਪ੍ਰਧਾਨ ਰਾਜਾ ਸਿੰਘ ਭਾਰਤਵਾਲੇ, ਹਰਬੰਸ ਸਿੰਘ ਟਾਂਡਾ, ਲਖਵੀਰ ਸਿੰਘ ਦਸੂਹਾ, ਦਵਿੰਦਰ ਸਿੰਘ ਘੋਗਰਾ, ਸੋਹਣ ਸਿੰਘ ਸੱਗੂ ਤੇ ਹੋਰ ਹਾਜ਼ਰ ਸਨ।
Advertisement
Advertisement