ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਤਾਂ ਨੂੰ ਮਘੀਆਂ ਜੰਗਲਾਤ ਵਿਭਾਗ ਵੱਲੋਂ ਸੀਲ ਕੱਥਾ ਫੈਕਟਰੀ ਦੀਆਂ ਚਿਮਨੀਆਂ

05:06 AM Jan 10, 2025 IST
ਰਾਤ ਨੂੰ ਚੱਲਦੀ ਨਾਜਾਇਜ਼ ਕੱਥਾ ਫੈਕਟਰੀ ਦੀ ਵੀਡੀਓ ਵਿੱਚੋਂ ਲਈ ਤਸਵੀਰ।
ਜਗਜੀਤ ਸਿੰਘ
ਮੁਕੇਰੀਆਂ, 9 ਜਨਵਰੀ
ਜੰਗਲਾਤ ਵਿਭਾਗ ਵੱਲੋਂ ਬਿਨਾਂ ਲਾਇਸੈਂਸ ਚੱਲਦੀ ਬਹਿਮਾਵਾ ਦੀ ਕੱਥਾ ਫੈਕਟਰੀ ਨੂੰ ਕਰੀਬ ਮਹੀਨਾ ਪਹਿਲਾਂ ਸੀਲ ਕੀਤੇ ਜਾਣ ਦੇ ਦਾਅਵਾ ਕੀਤਾ ਗਿਆ ਪਰ ਕਥਿਤ ਤੌਰ ’ਤੇ ਰਾਤ ਨੂੰ ਕੱਥਾ ਫੈਕਟਰੀ ਦੀਆਂ ਚਿਮਨੀਆਂ ਮੁੜ ਮਘ ਜਾਂਦੀਆਂ ਹਨ। ਵਿਭਾਗ ਵੱਲੋਂ ਸੀਲ ਕੀਤੀ ਕੱਥਾ    ਫੈਕਟਰੀ ਦੇ ਮੁੜ ਚੱਲਣ ਦੀਆਂ ਵੀਡੀਓਜ਼ ਨੇ ਜੰਗਲਾਤ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ  ਅੰਦਰ ਲੈ ਆਂਦੀ ਹੈ। ਉੱਧਰ, ਉੱਤਰੀ ਜ਼ੋਨ ਦੇ ਚੀਫ ਕੰਜ਼ਰਵੇਟਰ ਨੇ ਇਸ ਤੋਂ ਅਣਜਾਣਤਾ ਪ੍ਰਗਟਾਈ ਹੈ।
ਬਹਿਮਾਵਾ ਦੀ ਕੱਥਾ ਫੈਕਟਰੀ ਦੀ ਸੀਲ ਕੀਤੇ ਜਾਣ ਤੋਂ ਪਹਿਲਾਂ ਦੀ ਤਸਵੀਰ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਲਕਾ ਵਿਧਾਇਕ ਵੀ ਦਾਅਵਾ ਕਰ ਚੁੱਕੇ ਹਨ ਕਿ ਕੰਢੀ ਖੇਤਰ ’ਚ ਲੱਗੀਆਂ ਤਿੰਨ ਕੱਥਾ ਫੈਕਟਰੀਆਂ ਵਿੱਚੋਂ ਕਿਸੇ ਕੋਲ ਵੀ ਲਾਇਸੈਂਸ ਨਾ ਹੋਣ ਕਾਰਨ ਕੋਈ ਫੈਕਟਰੀ ਨਹੀਂ ਚੱਲ ਰਹੀ।

Advertisement

ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਦੱਸਿਆ ਕਿ ਕੰਢੀ ਖੇਤਰ ਵਿੱਚ ਲੱਗੀਆਂ ਕੱਥਾ ਫੈਕਟਰੀਆਂ ’ਚੋਂ ਕਿਸੇ ਮਾਲਕ ਕੋਲ ਵੀ ਕੱਥਾ ਫੈਕਟਰੀ ਦਾ ਅਧਿਕਾਰਤ ਲਾਇਸੈਂਸ ਨਹੀਂ ਹੈ। ਹਾਲ ਹੀ ਵਿੱਚ ਬਹਿਮਾਵਾ ਦੀ ਕੱਥਾ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲਣ ਦਾ ਮਾਮਲਾ ਉਜਾਗਰ ਹੋਣ ’ਤੇ ਪਿੱਛਲੇ ਸਾਲ ਦਸੰਬਰ ਮਹੀਨੇ ਵਿੱਚ ਜੰਗਲਾਤ ਵਿਭਾਗ ਨੇ ਇਹ ਫੈਕਟਰੀ ਸੀਲ ਕਰਨ ਦਾ ਦਾਅਵਾ ਕੀਤਾ ਸੀ। ਆਸ਼ਾ ਨੰਦ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਕਥਿਤ ਸੀਲ ਕੀਤੀ ਬਹਿਮਾਵਾ ਦੀ ਕੱਥਾ ਫੈਕਟਰੀ ਰਾਤਾਂ ਨੂੰ ਚੱਲ ਰਹੀ ਹੈ। ਇਸ ਬਾਰੇ ਪਿੰਡ ਦੇ ਲੋਕਾਂ ਦੀ ਸ਼ਿਕਾਇਤ ਉੱਤੇ ਉਨ੍ਹਾਂ ਬੀਤੀ ਰਾਤ ਨੂੰ ਜਾ ਕੇ ਇਸ ਕੱਥਾ ਫੈਕਟਰੀ ਦੀਆਂ ਵੀਡੀਓ ਬਣਾਈ ਸੀ। ਉਨ੍ਹਾਂ ਕਿਹਾ ਕਿ ਜੇ ਲੋਕ ਜਾਣਦੇ ਹਨ ਕਿ ਕੱਥਾ ਫੈਕਟਰੀ ਚੱਲਦੀ ਹੈ ਤਾਂ ਫਿਰ ਜੰਗਲਾਤ ਵਿਭਾਗ ਅਣਜਾਣ ਕਿਵੇਂ ਬਣਿਆ ਬੈਠਾ ਹੈ। ਆਗੂ ਨੇ ਦੱਸਿਆ ਕਿ ਉਨ੍ਹਾਂ ਡੀਐੱਫਓ ਅੰਜਨ ਸਿੰਘ ਨਾਲ ਰਾਬਤਾ ਕਰ ਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ ਸੀ ਪਰ ਅਧਿਕਾਰੀ ਨੇ ਸੀਲ ਕੀਤੀ ਫੈਕਟਰੀ ਚੱਲਣ ਬਾਰੇ ਕਿਸੇ ਜਾਣਕਾਰੀ ਹੋਣ ਤੋਂ ਹੀ ਪੱਲਾ ਝਾੜ ਲਿਆ।
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਬਹਿਮਾਵਾ ਦੀ ਨਾਜਾਇਜ਼ ਕੱਥਾ ਫੈਕਟਰੀ ’ਚ ਕਥਿਤ ਤੌਰ ’ਤੇ ਜੰਗਲਾਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਦੀ ਬੇਨਾਮੀ ਹਿੱਸੇਦਾਰੀ ਹੈ। ਇਸੇ ਕਾਰਨ ਕਾਰਵਾਈ ਦੇ ਨਾਮ ’ਤੇ ਕੇਵਲ ਦਿਖਾਵਾ ਹੋ ਰਿਹਾ ਹੈ।

ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ: ਮਿਸ਼ਰਾ਼

ਡੀਐੱਫਓ ਦਸੂਹਾ ਅਤੇ ਉੱਤਰੀ ਜ਼ੋਨ ਦੇ ਕੰਜ਼ਰਵੇਟਰ ਨੂੰ ਸੀਲ ਕੀਤੀ ਕੱਥਾ ਫੈਕਟਰੀ ਚੱਲਣ ਬਾਰੇ ਪੱਖ ਜਾਣਨ ਲਈ ਫੋਨ ਕਰਨ ਸਣੇ ਮੋਬਾਈਲ ਫੋਨ ’ਤੇ ਲਿਖਤੀ ਸੁਨੇਹੇ ਵੀ ਭੇਜੇ ਗਏ ਪਰ ਉਨ੍ਹਾਂ ਨਾ ਫੋਨ ਚੁੱਕਿਆ ਅਤੇ ਨਾ ਹੀ ਕਿਸੇ ਸੁਨੇਹੇ ਦਾ ਜਵਾਬ ਦਿੱਤਾ। ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਰਕੇ ਮਿਸ਼ਰਾ ਨੇ ਵੀਡੀਓਜ਼ ਉਨ੍ਹਾਂ ਨੂੰ ਭੇਜਣ ਲਈ ਆਖਦਿਆਂ ਦਾਅਵਾ ਕੀਤਾ ਕਿ ਜਾਂਚ ਉਪਰੰਤ ਉਹ ਬਣਦੀ ਕਾਰਵਾਈ ਕਰਨਗੇ।
Advertisement