ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਣਾ ਦੇ ਪ੍ਰਧਾਨ ਬਣਨ ’ਤੇ ਜੱਲਾ ਵੱਲੋਂ ਵਧਾਈ

07:15 AM May 10, 2025 IST
featuredImage featuredImage
ਨਵੇਂ ਬਣੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦਾ ਸਨਮਾਨ ਕਰਦੀਆਂ ਹੋਈਆਂ ਸ਼ਖ਼ਸੀਅਤਾਂ। -ਫੋਟੋ: ਜੱਗੀ

ਪਾਇਲ: ਆੜ੍ਹਤੀ ਅਵਿਨਾਸ਼ਪ੍ਰੀਤ ਸਿੰਘ ਜੱਲਾ ਨੇ ਆੜ੍ਹਤ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਣਨ ’ਤੇ ਜਸਵਿੰਦਰ ਸਿੰਘ ਰਾਣਾ ਅਤੇ ਲਾਲਜੀਤ ਸਿੰਘ ਭੁੱਲਰ ਨੂੰ ਚੇਅਰਮੈਨ ਬਣਨ ’ਤੇ ਵਧਾਈ ਦਿੱਤੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ। ਅਵਿਨਾਸ਼ਪ੍ਰੀਤ ਸਿੰਘ ਜੱਲਾ ਨੇ ਕਿਹਾ ਕਿ ਨਵ-ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਤੇ ਚੇਅਰਮੈਨ ਲਾਲਜੀਤ ਸਿੰਘ ਭੁੱਲਰ ਇੱਕ ਬਹੁਤ ਹੀ ਸੂਝਵਾਨ ਤੇ ਇਮਾਨਦਾਰ ਆਗੂ ਹਨ ਜੋ ਆੜਤੀਆਂ ਦੇ ਹਰ ਮਸਲੇ ਨੂੰ ਹੱਲ ਕਰਵਾਉਣ ਲਈ ਵਚਨਬੱਧ ਹੋਣਗੇ। ਏ ਪੀ ਜੱਲਾ ਨੇ ਕਿਹਾ ਕਿ ਆੜ੍ਹਤੀਆਂ ਦਾ ਢਾਈ ਪ੍ਰਤੀਸ਼ਤ ਦਾ ਮਸਲਾ ਤੇ ਮਜ਼ਦੂਰਾਂ ਦੀ ਲੇਬਰ ਦਾ ਮਾਮਲਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਨਵ-ਨਿਯੁਕਤ ਪ੍ਰਧਾਨ ਰਾਣਾ ਤੇ ਚੇਅਰਮੈਨ ਭੁੱਲਰ ਨੂੰ ਆੜ੍ਹਤ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਪੁਰੀ, ਆੜਤੀ ਸੁਖਵਿੰਦਰ ਸਿੰਘ ਸੁੱਖੀ, ਚੇਅਰਮੈਨ ਬੂਟਾ ਸਿੰਘ ਗਿੱਲ ਰਾਣੋ, ਚੇਅਰਮੈਨ ਕਰਨ ਸਿਹੋੜਾ, ਜੁਗਰਾਜ ਸਿੰਘ ਗਿੱਲ, ਸਰਪੰਚ ਪ੍ਰਗਟ ਸਿੰਘ ਸਿਆੜ, ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਵੀ ਵਧਾਈ ਦਿੱਤੀ।-ਪੱਤਰ ਪ੍ਰੇਰਕ

Advertisement

Advertisement