ਰਾਜਸਥਾਨ: ਚਾਰ ਰੇਲਗੱਡੀਆਂ ਰੱਦ ਤੇ ਪੰਜ ਦਾ ਸਮਾਂ ਤਬਦੀਲ
04:56 AM May 10, 2025 IST
ਜੈਪੁਰ, 9 ਮਈ
Advertisement
ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਫੌਜੀ ਸੰਘਰਸ਼ ਦੇ ਮੱਦੇਨਜ਼ਰ ਉੱਤਰ-ਪੱਛਮ ਰੇਲਵੇ ਨੇ ਅੱਜ ਰਾਜਸਥਾਨ ਵਿੱਚ ਚਾਰ ਰੇਲਗੱਡੀਆਂ ਰੱਦ ਕਰ ਦਿੱਤੀਆਂ ਅਤੇ ਪੰਜ ਹੋਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਰੱਦ ਕੀਤੀਆਂ ਰੇਲਗੱਡੀਆਂ ਵਿੱਚ ਰਾਜਸਥਾਨ ’ਚ ਪੈਂਦੀ ਕੌਮਾਂਤਰੀ ਸਰਹੱਦ ਨੇੜਲੇ ਪਿੰਡ ਮੁਨਾਬਾਓ ਤੋਂ ਆਉਣ-ਜਾਣ ਵਾਲੀਆਂ ਰੇਲਗੱਡੀਆਂ ਵੀ ਸ਼ਾਮਲ ਹਨ। ਉੱਤਰ-ਪੱਛਮ ਰੇਲਵੇ ਦੇ ਸੀਪੀਆਰਓ ਸ਼ਸ਼ੀ ਕਿਰਨ ਨੇ ਦੱਸਿਆ ਕਿ ਸਰਹੱਦ ’ਤੇ ਬਲੈਕਆਊਟ ਅਤੇ ਹੰਗਾਮੀ ਹਾਲਾਤ ਹੋਣ ਕਾਰਨ ਰੇਲਵੇ ਨੇ ਇਹਤਿਆਤ ਵਜੋਂ ਇਹ ਕਦਮ ਉਠਾਇਆ ਹੈ। ਉਨ੍ਹਾਂ ਕਿਹਾ ਕਿ ਮੁਸਾਫ਼ਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਰੇਲਵੇ ਦੀ ਵੈੱਬਸਾਈਟ ਜਾਂ ਹੈਲਪਲਾਈਨ ’ਤੇ ਆਪੋ-ਆਪਣੀਆਂ ਰੇਲਾਂ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣ। -ਪੀਟੀਆਈ
Advertisement
Advertisement