ਰਾਜਪੂਤ ਭਾਈਚਾਰੇ ਨੇ ਰਾਮਜੀ ਲਾਲ ਦਾ ਪੁਤਲਾ ਫੂਕਿਆ
ਮਿਹਰ ਸਿੰਘ
ਕੁਰਾਲੀ, 4 ਅਪਰੈਲ
ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਦੀ ਮਹਾਰਾਣਾ ਸੰਗਰਾਮ ਸਿੰਘ ਰਾਣਾ ਸਾਂਗਾ ਬਾਰੇ ਕੀਤੀ ਕਥਿਤ ਵਿਵਾਦਿਤ ਟਿੱਪਣੀ ਦੇ ਵਿਰੋਧ ਵਿੱਚ ਆਲ ਇੰਡੀਆ ਕਸ਼ੱਤਰੀ ਮਹਾਂਸਭਾ ਦੀ ਅਗਵਾਈ ਵਿੱਚ ਰਾਜਪੂਤ ਬਿਰਾਦਰੀ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਰਾਮਜੀ ਲਾਲ ਦਾ ਪੁਤਲਾ ਵੀ ਫੂਕਿਆ।
ਇਸ ਮੌਕੇ ਆਲ ਇੰਡੀਆ ਕਸ਼ੱਤਰੀ ਮਹਾਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਣਾ ਕੁਸ਼ਲਪਾਲ, ਸਰਪੰਚ ਨਿਰਪਾਲ ਰਾਣਾ, ਪ੍ਰਦੀਪ ਰਾਣਾ, ਜਗਦੀਪ ਰਾਣਾ ਮਾਜਰੀ, ਮੋਹਿਤ ਪੰਡਿਤ ਅਤੇ ਕੈਪਟਨ ਮੁਲਤਾਨ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਮਹਾਰਾਣਾ ਸੰਗਰਾਮ ਸਿੰਘ (ਰਾਣਾ ਸਾਂਗਾ) ਭਾਰਤੀ ਇਤਿਹਾਸ ਦੇ ਮਹਾਨ ਯੋਧੇ ਅਤੇ ਰਣਨੀਤੀਘਾੜੇ ਸਨ। ਉਨ੍ਹਾਂ ਨੇ ਨਾ ਸਿਰਫ਼ ਬਹਾਦਰੀ ਦਿਖਾਈ, ਸਗੋਂ ਆਪਣੇ ਰਾਜ ਦੌਰਾਨ ਮੇਵਾੜ ਨੂੰ ਸ਼ਕਤੀਸ਼ਾਲੀ ਰਾਜ ਵਜੋਂ ਸਥਾਪਤ ਵੀ ਕੀਤਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਾਣਾ ਗਿਆਨ ਸਿੰਘ, ਸੰਜੂ ਰਾਣਾ, ਪੰਚ ਮੋਨੂੰ, ਕੁਲਬੀਰ ਰਾਣਾ, ਰਵੀ ਰਾਣਾ, ਵਿਕਰਮ ਰਾਣਾ ਮਾਜਰੀ, ਆਸ਼ੂ ਰਾਣਾ ਹਾਜ਼ਰ ਸਨ।