ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਪੁਰਾ ’ਚ ਪੌਣੇ 26 ਕਰੋੜ ਨਾਲ ਤਿਆਰ ਰੇਲਵੇ ਪੁਲ ਦਾ ਉਦਘਾਟਨ

05:27 AM May 04, 2025 IST
featuredImage featuredImage
ਹਲਕਾ ਵਿਧਾਇਕਾ ਨੀਨਾ ਮਿੱਤਲ ਮਜ਼ਦੂਰ ਤੋਂ ਪੁਲ਼ ਦੇ ਉਦਘਾਟਨ ਦਾ ਰਿਬਨ ਕਟਵਾਉਂਦੇ ਹੋਏ।
ਦਰਸ਼ਨ ਸਿੰਘ ਮਿੱਠਾ
Advertisement

ਰਾਜਪੁਰਾ, 3 ਮਈ

ਇੱਥੇ ਪੁਰਾਣੇ ਜੀਟੀ ਰੋਡ ਰਾਜਪੁਰਾ ਦੇ ਰੇਲਵੇ ਫਾਟਕ ਨੰਬਰ-1 ਏ ਨਜ਼ਦੀਕ ਜਨਤਾ ਸਕੂਲ ਕੋਲ 25.88 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬਣਿਆ ਰੇਲਵੇ ਓਵਰਬ੍ਰਿਜ ਅੱਜ ਲੋਕ ਅਰਪਣ ਕੀਤਾ ਗਿਆ। ਵਿਧਾਇਕਾ ਨੀਨਾ ਮਿੱਤਲ ਦੀ ਮੌਜੂਦਗੀ ’ਚ ਪੁਲ ’ਤੇ ਮਜ਼ਦੂਰੀ ਦਾ ਕੰਮ ਕਰਨ ਵਾਲੇ ਅਨਸ ਮਨਸੂਹੀ ਵੱਲੋਂ ਰਿਬਨ ਕੱਟ ਕੇ ਪੁਲ ਦਾ ਉਦਘਾਟਨ ਕੀਤਾ ਗਿਆ, ਹਾਲਾਂਕਿ ਲੋਕ ਨਿਰਮਾਣ ਵਿਭਾਗ ਵੱਲੋਂ ਉਦਘਾਟਨੀ ਪੱਥਰ ਉਪਰ ਵਿਧਾਇਕਾ ਨਾਮ ਲਿਖਿਆ ਗਿਆ ਹੈ। ਪੁਲ ’ਤੇ ਵਾਹਨਾਂ ਦੀ ਆਵਾਜਾਈ ਬਹਾਲ ਹੋ ਗਈ ਹੈ।

Advertisement

ਜਾਣਕਾਰੀ ਅਨੁਸਾਰ ਅੱਜ ਲਗਪਗ 11 ਵਜੇ ਵਿਧਾਇਕਾ ਨੀਨਾ ਮਿੱਤਲ ਉਕਤ ਸਥਾਨ ’ਤੇ ਪੁੱਜੇ ਜਿੱਥੇ ਜਨਤਾ ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਬਾਜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਜਿਵੇਂ ਹੀ ਲੋਕ ਨਿਰਮਾਣ ਦੇ ਐਕਸੀਅਨ ਹਰਪ੍ਰੀਤ ਸਿੰਘ ਕਟਾਰੀਆ ਨੇ ਉਦਘਾਟਨੀ ਰਿਬਨ ਕੱਟਣ ਲਈ ਵਿਧਾਇਕਾ ਦੇ ਹੱਥ ਵਿਚ ਕੈਂਚੀ ਫੜਾਈ ਤਾਂ ਵਿਧਾਇਕਾ ਨੇ ਕਿਹਾ ਕਿ ਇਸ ਪੁਲ ਉਪਰ ਮਜ਼ਦੂਰੀ ਕਰਨ ਵਾਲੇ ਕਿਸੇ ਮਜ਼ਦੂਰ ਨੂੰ ਬੁਲਾਓ ਤਾਂ ਕੋਲ ਹੀ ਬਰਫ਼ੀ ਦਾ ਡੱਬਾ ਲੈ ਕੇ ਖੜ੍ਹੇ ਮਜ਼ਦੂਰ ਅਨਸ ਮਨਸੂਹੀ ਦੇ ਹੱਥ ’ਚੋਂ ਡੱਬਾ ਲੈ ਕੇ ਕੈਂਚੀ ਫੜਾ ਦਿੱਤੀ ਅਤੇ ਉਸ ਨੇ ਰਿਬਨ ਕੱਟ ਕੇ ਪੁਲ ਸ਼ੁਰੂ ਹੋਣ ਦਾ ਉਦਘਾਟਨ ਕੀਤਾ। ਇਸ ਉਪਰੰਤ ਪੁਲ ’ਤੇ ਲੱਗੇ ਪੱਥਰ ਤੋਂ ਵਿਧਾਇਕਾ ਨੇ ਖ਼ੁਦ ਪਰਦਾ ਹਟਾਇਆ। ਇਸ ਮੌਕੇ ਵਿਧਾਇਕਾ ਨੇ ਆਪਣੇ ਸੰਬੋਧਨ ਵਿਚ ਪੰਜ ਸਾਲਾਂ ਤੱਕ ਸਬਰ ਰੱਖਣ ਲਈ ਮਹਿੰਦਰਗੰਜ ਬਾਜ਼ਾਰ ਦੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪੁਲ ਦੇ ਨਿਰਮਾਣ ’ਚ ਦੇਰੀ ਦਾ ਕਾਰਨ ਕਾਂਗਰਸ ਸਰਕਾਰ ਵੱਲੋਂ ਪੁਲ ਨੂੰ ਪਾਸ ਕਰਵਾਉਣ ਵਿਚ ਕਈ ਤਰੁੱਟੀਆਂ ਛੱਡ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੂੰ ਦੂਰ ਕਰਨ ’ਚ ਕਾਫ਼ੀ ਸਮਾਂ ਲੱਗ ਗਿਆ। ਪੁਰਾਣੇ ਬੱਸ ਸਟੈਂਡ ਬਾਰੇ ਉਨ੍ਹਾਂ ਕਿਹਾ ਕਿ ਜਲਦ ਹੀ ਇੱਧਰ ਵੀ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕੱਲ੍ਹ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਪੁਲ ਦੇ ਉਦਘਾਟਨ ਦੀ ਕੀਤੀ ਕੋਸ਼ਿਸ਼ ਬਾਰੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ, ‘‘ਸਾਬਕਾ ਵਿਧਾਇਕ ਦੀ ਸਥਿਤੀ ਤੂੰ ਕੌਣ ਮੈਂ ਖ਼ਾਮ ਖ਼ਾਹ ਵਾਲੀ ਹੋ ਗਈ ਹੈ, ਉਹ ਬਿਨਾਂ ਮਤਲਬ ਹੀ ਉਦਘਾਟਨ ਕਰਨ ਲਈ ਪੁੱਜ ਜਾਂਦੇ ਹਨ।’’ ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਵਾਲੰਟੀਅਰਾਂ ਨੇ ਸੋਸ਼ਲ ਮੀਡੀਆ ਉਪਰ ਪੁਲ ਦੇ ਉਦਘਾਟਨ ਦੀ ਪੋਸਟ ਪਾਈ ਤਾਂ ਸਾਬਕਾ ਵਿਧਾਇਕ ਆਪਣੇ ਸਮਰਥਕਾਂ ਨਾਲ ਸਮੇਤ ਕਰੇਨਾਂ ਲੈ ਕੇ ਪੁਲੇ ਵਾਲੇ ਸਥਾਨ ’ਤੇ ਉਦਘਾਟਨ ਕਰਨ ਲਈ ਪੁੱਜ ਗਏ। ਵਿਧਾਇਕਾ ਨੇ ਕਿਹਾ ਕਿ ਜੇਕਰ ਸਾਬਕਾ ਵਿਧਾਇਕ ਨੇ ਲੱਡੂ ਹੀ ਵੰਡਣੇ ਸਨ ਤਾਂ ਅੱਜ ਵੰਡ ਸਕਦੇ ਸਨ ਪਰ ਉਹ ਮਾਹੌਲ ਖਰਾਬ ਕਰਨ ਲਈ ਆਏ ਸਨ।

ਇਸ ਮੌਕੇ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਲਵਿਸ਼ ਮਿੱਤਲ, ਰਿਤੇਸ਼ ਬਾਂਸਲ, ਅਮਰਿੰਦਰ ਮੀਰੀ, ਵਿਜੈ ਮੈਨਰੋ, ਧਨਵੰਤ ਸਿੰਘ, ਸਚਿਨ ਮਿੱਤਲ, ਅਮਨ ਸੈਣੀ, ਸੰਦੀਪ ਬਾਵਾ, ਟਿੰਕੂ ਬਾਂਸਲ, ਗੁਰਸ਼ਰਨ ਵਿਰਕ, ਚਰਨ ਕਮਲ ਧੀਮਾਨ, ਮੇਜਰ ਚਨਾਲੀਆ, ਰਾਮ ਸਰਨ, ਐਸਡੀਐਮ ਅਵਿਕੇਸ਼ ਗੁਪਤਾ, ਐਕਸੀਅਨ ਹਰਪ੍ਰੀਤ ਕਟਾਰੀਆ, ਐਸਡੀਓ ਯਾਦਵਿੰਦਰ ਸ਼ਰਮਾ, ਜੇਈ ਦਰਸ਼ਨ ਸਿੰਘ ਤੋਂ ਇਲਾਵਾ ਹੋਰ ਦੁਕਾਨਦਾਰ ਤੇ ਇਲਾਕਾ ਵਾਸੀ ਮੌਜੂਦ ਸਨ।

 

Advertisement