ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਪੁਰਾ ’ਚ ਧਮਾਕੇ ਦੀ ਆਵਾਜ਼ ਕਾਰਨ ਲੋਕਾਂ ’ਚ ਸਹਿਮ

05:42 AM May 10, 2025 IST
featuredImage featuredImage
ਦਰਸ਼ਨ ਸਿੰਘ ਮਿੱਠਾ
Advertisement

ਰਾਜਪੁਰਾ, 9 ਮਈ

ਰਾਜਪੁਰਾ ਵਿੱਚ ਦੁਪਹਿਰ ਵੇਲੇ ਬੰਬ ਵਰਗੇ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਘਬਰਾਹਟ ’ਚ ਆਏ ਸ਼ਹਿਰ ਵਾਸੀਆਂ ਲਈ ਸਬ-ਡਵੀਜ਼ਨਲ ਮੈਜਿਸਟ੍ਰੇਟ ਅਵਿਕੇਸ਼ ਗੁਪਤਾ ਨੇ ਸਪੱਸ਼ਟੀਕਰਨ ਦਿੱਤਾ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਜਿਹੜੀ ਰਾਜਪੁਰਾ ਵਿੱਚ ਧਮਾਕੇ ਦੀ ਅਫ਼ਵਾਹ ਉੱਡੀ ਹੈ, ਉਹ ਬਿਲਕੁਲ ਬੇਬੁਨਿਆਦ ਹੈ। ਰਾਜਪੁਰਾ ਜਾਂ ਇਸ ਦੇ ਨੇੜੇ ਕੋਈ ਧਮਾਕਾ ਵਗ਼ੈਰਾ ਨਹੀਂ ਹੋਇਆ। ਉਨ੍ਹਾਂ ਕੋਲ ਧਮਾਕੇ ਹੋਣ ਦੀ ਕੋਈ ਵੀ ਗਰਾਊਂਡ ਰਿਪੋਰਟ ਨਹੀਂ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਅਫ਼ਵਾਹਾਂ ਤੋਂ ਬਚਣ ਦੀ ਲੋੜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2:30 ਵਜੇ ਧਮਾਕੇ ਦੀ ਆਵਾਜ਼ ਸੁਣਾਈ ਦੇਣ ਕਾਰਨ ਰਾਜਪੁਰਾ ਵਾਸੀ ਸਹਿਮ ਗਏ।

Advertisement

ਸਬ-ਡਵੀਜ਼ਨਲ ਮੈਜਿਸਟ੍ਰੇਟ ਅਵਿਕੇਸ਼ ਗੁਪਤਾ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਜਨਤਾ ਨੂੰ ਕਿਹਾ ਕਿ ਸਤਰਕ ਅਤੇ ਸਾਵਧਾਨ ਰਹਿ ਕੇ ਸੁਰੱਖਿਅਤ ਰਿਹਾ ਜਾ ਸਕਦਾ ਹੈ। ਜਦੋਂ ਵੀ ਬਲੈਕ ਆਊਟ ਹੁੰਦਾ ਹੈ ਤਾਂ ਆਪਣੇ ਸਾਰੇ ਘਰਾਂ ਦੀਆਂ ਲਾਈਟਾਂ ਸਮੇਤ ਮੋਬਾਈਲ ਫ਼ੋਨ, ਸੀਸੀਟੀਵੀ ਅਤੇ ਸੋਲਰ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਬਲੈਕਆਊਟ ਦੌਰਾਨ ਜੇਕਰ ਕੋਈ ਬਾਹਰ ਆਪਣੇ ਵਹੀਕਲ ਵਿਚ ਹੈ ਤਾਂ ਉਹ ਆਪਣੇ ਵਹੀਕਲ ਦੀ ਤੁਰੰਤ ਲਾਈਟ ਬੰਦ ਕਰ ਲਏ ਬਲੈਕ ਆਊਟ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰੇ। ਜੇਕਰ ਉਸ ਦੇ ਨਾਲ ਕੋਈ ਪਾਰਕਿੰਗ ਹੈ ਤਾਂ ਉਸ ਵਿਚ ਆਪਣਾ ਵਹੀਕਲ ਪਾਰਕ ਕਰ ਕੇ ਸੇਫ਼ ਥਾਂ ਉਪਰ ਚਲਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਬਲੈਕਆਊਟ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਜਾਵੇ, ਇਹ ਸਾਰੀ ਜਨਤਾ ਦੇ ਹਿਤ ਅਤੇ ਸੁਰੱਖਿਆ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿਚ ਕਿਸੇ ਤਰਾਂ ਦੀ ਕੋਈ ਵੀ ਰਸਦ ਜਾਂ ਖਾਣ ਪੀਣ ਦੀਆਂ ਵਸਤੂਆਂ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਮ੍ਹਾਖ਼ੋਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

Advertisement