ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਨਾਥ ਵੱਲੋਂ ਪੰਜਵੀਂ ਜੈਨਰੇਸ਼ਨ ਦੇ ਜੰਗੀ ਜਹਾਜ਼ ਪ੍ਰਾਜੈਕਟ ਦੇ ਲਾਗੂ ਕਰਨ ਨੂੰ ਮਨਜ਼ੂਰੀ

04:51 AM May 28, 2025 IST
featuredImage featuredImage
ਐਡਵਾਂਸਡ ਜੰਗੀ ਜਹਾਜ਼ ਦਾ ਮਾਡਲ। -ਫੋਟੋ: ਪੀਟੀਆਈ

ਨਵੀਂ ਦਿੱਲੀ, 27 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਦੇ ਵੱਕਾਰੀ ਪੰਜਵੀਂ ਜੈਨਰੇਸ਼ਨ ਦੇ ਸਟੈਲਥ ਜੰਗੀ ਜਹਾਜ਼ - ਐਡਵਾਂਸਡ ਮੀਡੀਅਮ ਜੰਗੀ ਏਅਰਕ੍ਰਾਫਟ (ਏਐੱਮਸੀਏ) ਦਾ ਡਿਜ਼ਾਈਨ ਅਤੇ ਉਤਪਾਦਨ ਕਰਨ ਲਈ ‘ਲਾਗੂਕਰਨ ਮਾਡਲ’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਆਪਣੀ ਹਵਾਈ ਸ਼ਕਤੀ ਸਮਰੱਥਾ ਵਧਾਉਣ ਲਈ ਐਡਵਾਂਸਡ ਸਟੈਲਥ ਵਿਸ਼ੇਸ਼ਤਾਵਾਂ ਦੇ ਨਾਲ ਮੱਧਮ ਵਜ਼ਨ ਦੇ ਡੀਪ ਪੈਨੀਟਰੇਸ਼ਨ ਜੰਗੀ ਜਹਾਜ਼ ਨੂੰ ਵਿਕਸਤ ਕਰਨ ਲਈ ਵੱਕਾਰੀ ਏਐੱਮਸੀਏ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹੈ। ਤੇਜਸ ਹਲਕੇ ਜੰਗੀ ਏਅਰਕ੍ਰਾਫਟ ਦੇ ਨਾਲ ਏਐੱਮਸੀਏ ਨੂੰ ਭਾਰਤੀ ਹਵਾਈ ਫੌਜ ਦਾ ਮੁੱਖ ਆਧਾਰ ਬਣਾਉਣ ਦੀ ਯੋਜਨਾ ਹੈ।
ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਰਾਜਨਾਥ ਸਿੰਘ ਨੇ ਏਐੱਮਸੀਏ ਵਾਸਤੇ ‘ਲਾਗੂਕਰਨ ਮਾਡਲ’ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨੂੰ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਏਅਰੋਨੌਟੀਕਲ ਡਿਵੈਲਪਮੈਂਟ ਏਜੰਸੀ (ਏਡੀਏ) ਵੱਲੋਂ ਵਿਕਸਤ ਕੀਤਾ ਜਾਵੇਗਾ। ਜਹਾਜ਼ ਦੇ ਵਿਕਾਸ ਲਈ ਅਹਿਮ ਕਦਮ ਨੂੰ ਮਨਜ਼ੂਰੀ ਅਜਿਹੇ ਸਮੇਂ ਵਿੱਚ ਮਿਲੀ ਹੈ ਜਦੋਂ ਚੀਨ ਦੇ ਇਸ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧਣ ਦੇ ਮੱਦੇਨਜ਼ਰ ਭਾਰਤ ਦੀ ਹਵਾਈ ਸ਼ਕਤੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement

Advertisement