ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਧਾਨੀ ਵਿੱਚ ਝੁੱਗੀਆਂ ਹਟਾਉਣ ਦੀ ਮੁਹਿੰਮ ਜਾਰੀ

04:48 AM Jun 03, 2025 IST
featuredImage featuredImage
ਨਵੀਂ ਦਿੱਲੀ ਦੇ ਜੰਗਪੁਰਾ ਦੇ ਮਦਰਾਸੀ ਕੈਂਪ ਵਿੱਚ ਝੁੱਗੀਆਂ ਢਾਹੁਣ ਮਗਰੋਂ ਮਲਬਾ ਇਕੱਠਾ ਕਰਦੇ ਹੋਏ ਵਿਭਾਗ ਦੇ ਕਾਮੇ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜੂਨ
ਕੌਮੀ ਰਾਜਧਾਨੀ ਦਿੱਲੀ ਅੰਦਰ ਸਰਕਾਰੀ ਜ਼ਮੀਨਾਂ ਉੱਪਰ ਬਣੀਆਂ ਗੈਰ ਕਾਨੂੰਨੀ ਝੁਗੀਆਂ ਝੌਪੜੀਆਂ ਨੂੰ ਹਟਾਉਣ ਦੀ ਮੁਹਿੰਮ ਦੂਜੇ ਦਿਨ ਵੀ ਲਗਾਤਾਰ ਜਾਰੀ ਰਹੀ। ਅੱਜ ਦਿੱਲੀ ਦੇ ਵਜ਼ੀਰਪੁਰ ਇਲਾਕੇ ਵਿੱਚ ਗੈਰ ਕਾਨੂੰਨੀ ਕਬਜ਼ੇ ਹਟਾਏ ਗਏ ਜੋ ਝੁਗੀਆਂ ਦੇ ਰੂਪ ਵਿੱਚ ਰੇਲਵੇ ਦੀਆਂ ਜ਼ਮੀਨਾਂ ਅਤੇ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੀਆਂ ਜਾਇਦਾਦਾਂ ਉੱਪਰ ਬਣੀਆਂ ਹੋਈਆਂ ਸਨ। ਅਦਾਲਤੀ ਹੁਕਮਾਂ ਮਗਰੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਕਾਨੂੰਨ ਮੁਤਾਬਿਕ ਪਹਿਲਾਂ ਹੀ ਝੌਂਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਨੋਟਿਸ ਜਾਰੀ ਕਰਕੇ ਉਥੋਂ ਕਬਜ਼ੇ ਹਟਾਉਣ ਤੇ ਆਪਣਾ ਸਾਮਾਨ ਚੁੱਕ ਲੈਣ ਲਈ ਹਦਾਇਤਾਂ ਕੀਤੀਆਂ ਹੋਈਆਂ ਸਨ। ਕਾਰਵਾਈ ਦੌਰਾਨ ਅਸ਼ਾਂਤੀ ਨੂੰ ਰੋਕਣ ਲਈ ਖੇਤਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਅਤੇ ਅਰਧ ਸੈਨਿਕ ਬਲ ਵੀ ਨਾਲ ਤਾਇਨਾਤ ਕੀਤੇ ਗਏ। ਤੋੜਫੋੜ ਦੀ ਕਾਰਵਾਈ ਦੌਰਾਨ ਡੀਡੀਏ, ਦਿੱਲੀ ਨਗਰ ਨਿਗਮ, ਮਾਲ ਮਹਿਕਮਾ ਅਤੇ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਰਹੇ। ਝੁੱਗੀਆਂ ਨੂੰ ਟੁੱਟਦਿਆਂ ਦੇਖ ਔਰਤਾਂ ਰੋ ਰਹੀਆਂ ਸਨ ਅਤੇ ਬੱਚੇ ਹੈਰਾਨ ਪ੍ਰੇਸ਼ਾਨ ਮਾਪਿਆਂ ਨਾਲ ਸਾਮਾਨ ਸਾਂਭਣ ਲੱਗੇ ਹੋਏ ਸਨ। ਬੀਤੇ ਦਿਨ ਵੀ ਡੀਡੀਏ ਵੱਲੋਂ ਦਿੱਲੀ ਵਿੱਚ ਤੋੜਫੋੜ ਕਰਕੇ ਝੁਗੀਆਂ ਹਟਾਈਆਂ ਗਈਆਂ ਅਤੇ ਅਗਲੇ ਦਿਨਾਂ ਦੌਰਾਨ ਵੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਝੁਗੀਆਂ ਝੋਂਪੜੀਆਂ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ। ਬੀਤੇ ਦਿਨ ਮਦਰਾਸੀ ਕਲੋਨੀ ਨੂੰ ਉਜਾੜੇ ਜਾਣ ਮਗਰੋਂ ਉੱਥੇ ਰਹਿੰਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਕੇ ਨੌਕਰੀਆਂ ਦੀ ਮੰਗ ਕੀਤੀ। ਇਸੇ ਦੌਰਾਨ ਤਾਮਿਲਨਾਡੂ ਦੀ ਸਰਕਾਰ ਵੱਲੋਂ ਦਿੱਲੀ ਦੀ ਮਦਰਾਸੀ ਕਲੋਨੀ ਵਿੱਚ ਤੋੜਫੋੜ ਤੋਂ ਪ੍ਰਭਾਵਿਤ ਲੋਕਾਂ ਨੂੰ ਆਪਣੇ ਸੂਬੇ ਵਿੱਚ ਲਿਜਾਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋੜਫੋੜ ਨੂੰ ਲੈ ਕੇ ਦਿੱਲੀ ਦੀ ਸਿਆਸਤ ਵਿੱਚ ਵੀ ਉਬਾਲ ਆ ਗਿਆ ਹੈ। ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ।

Advertisement

ਭਾਜਪਾ ਗ਼ਰੀਬਾਂ ਤੋਂ ਛੱਤ ਅਤੇ ਰੋਟੀ ਖੋਹਣਾ ਚਾਹੁੰਦੀ: ਸੌਰਭ ਭਾਰਦਵਾਜ

ਨਵੀਂ ਦਿੱਲੀ (ਪੱਤਰ ਪ੍ਰੇਰਕ): ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ 31 ਮਈ ਨੂੰ ਭਾਜਪਾ ਨੇ ਦਿੱਲੀ ਵਿੱਚ ਭਾਜਪਾ ਸਰਕਾਰ ਦੇ 100 ਦਿਨ ਪੂਰੇ ਹੋਣ ’ਤੇ ਇੱਕ ਪ੍ਰੋਗਰਾਮ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਦਿੱਲੀ ਵਿੱਚ ਇੱਕ ਵੀ ਝੁੱਗੀ-ਝੌਂਪੜੀ ਨਹੀਂ ਢਾਹੁਣ ਦਿੱਤੀ ਜਾਵੇਗੀ ਪਰ ਅਗਲੇ ਹੀ ਦਿਨ ਪਹਿਲੀ ਜੂਨ ਨੂੰ ਬਾਰਾਪੁਲਾ ਨੇੜੇ ਮਦਰਾਸੀ ਕੈਂਪ ਵਿੱਚ ਦਰਜਨਾਂ ਬੁਲਡੋਜ਼ਰਾਂ ਦੀ ਮਦਦ ਨਾਲ ਲਗਪਗ 800 ਝੁੱਗੀਆਂ ਢਾਹ ਦਿੱਤੀਆਂ ਗਈਆਂ। ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਮਦਰਾਸੀ ਕੈਂਪ ਉਹੀ ਝੁੱਗੀ-ਝੌਂਪੜੀ ਕਲੋਨੀ ਹੈ, ਜਿੱਥੇ ਭਾਜਪਾ ਉਮੀਦਵਾਰ ਨੇ ਚੋਣਾਂ ਦੌਰਾਨ ਕਾਰਡ ਵੰਡੇ ਸਨ ਅਤੇ ਸਾਰੇ ਝੁੱਗੀ-ਝੌਂਪੜੀ ਵਾਲਿਆਂ ਨੂੰ ਭਰੋਸਾ ਦਿੱਤਾ ਸੀ ਕਿ ਜਿੱਥੇ ਝੁੱਗੀ-ਝੌਂਪੜੀ ਹੈ, ਉੱਥੇ ਭਾਜਪਾ ਸਰਕਾਰ ਵੱਲੋਂ ਘਰ ਦਿੱਤਾ ਜਾਵੇਗਾ।

Advertisement

ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਕੋਈ ਇਕੱਲੀ-ਪਿਛਲੀ ਘਟਨਾ ਨਹੀਂ ਹੈ, ਭਾਜਪਾ ਸਰਕਾਰ ਦਿੱਲੀ ਵਿੱਚ ਵੱਖ-ਵੱਖ ਥਾਵਾਂ ’ਤੇ ਝੁੱਗੀਆਂ-ਝੌਂਪੜੀਆਂ ਢਾਹ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਜਦੋਂ ਅਸੀਂ ਇਹ ਪ੍ਰੈੱਸ ਕਾਨਫਰੰਸ ਕਰ ਰਹੇ ਹਾਂ, ਵਜ਼ੀਰਪੁਰ ਇਲਾਕੇ ਵਿੱਚ ਦਰਜਨਾਂ ਬੁਲਡੋਜ਼ਰਾਂ ਦੀ ਮਦਦ ਨਾਲ ਝੁੱਗੀਆਂ-ਝੌਂਪੜੀਆਂ ਢਾਹੁਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲਗਾਤਾਰ ਕਾਰਵਾਈਆਂ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਨਾ ਤਾਂ ਗ਼ਰੀਬ ਲੋਕਾਂ ਨੂੰ ਆਪਣੇ ਸਿਰ ’ਤੇ ਛੱਤ ਨਾਲ ਜਿਊਣ ਦੇਣਾ ਚਾਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕਹਿਣੀ ਅਤੇ ਕਰਨੀ ਵਿੱਚ ਹਮੇਸ਼ਾ ਅੰਤਰ ਰਿਹਾ ਹੈ। ਇੱਕ ਵਾਰ ਫਿਰ ਭਾਜਪਾ ਨੇ ਇਹ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਗਰੀਬ ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਪੱਕੇ ਘਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਜਦੋਂ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣ ਗਈ, ਤਾਂ ਇਨ੍ਹਾਂ ਨੂੰ ਘਰ ਦੇਣ ਦੀ ਥਾਂ, ਭਾਜਪਾ ਇਨ੍ਹਾਂ ਗ਼ਰੀਬਾਂ ਨੂੰ ਉਨ੍ਹਾਂ ਦੀਆਂ ਝੁੱਗੀਆਂ-ਝੌਂਪੜੀਆਂ ’ਤੇ ਬੁਲਡੋਜ਼ਰ ਚਲਾ ਕੇ ਬੇਘਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ, ਕਈ ਭਾਜਪਾ ਆਗੂ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਦਾ ਦਿਖਾਵਾ ਕਰ ਰਹੇ ਸਨ। ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਝੁੱਗੀਆਂ-ਝੌਂਪੜੀਆਂ ਵਿੱਚ ਬੱਚਿਆਂ ਨਾਲ ਕੈਰਮ ਖੇਡਣ ਦਾ ਦਿਖਾਵਾ ਕਰ ਰਹੇ ਸਨ, ਹੁਣ ਕੋਈ ਵੀ ਭਾਜਪਾ ਆਗੂ ਝੁੱਗੀਆਂ-ਝੌਂਪੜੀਆਂ ਵਿੱਚ ਨਹੀਂ ਰਹਿ ਰਿਹਾ।

Advertisement