ਰਾਈਮ ਅਤੇ ਰਿਦਮ ਗਰੁੱਪ ਵੱਲੋਂ ਸੰਗੀਤਮਈ ਸ਼ਾਮ
04:33 AM Jun 03, 2025 IST
ਪੱਤਰ ਪ੍ਰੇਰਕ
ਫਰੀਦਾਬਾਦ, 2 ਜੂਨ
ਰਾਈਮ ਅਤੇ ਰਿਦਮ ਗਰੁੱਪ ਵੱਲੋਂ ਸੰਗੀਤਮਈ ਸ਼ਾਮ ਸੂਰਜਕੁੰਡ ਵਿੱਚ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਗਾਇਕਾਂ ਅਤੇ ਕਵੀ ਕਵਿਤਰੀਆਂ ਨੇ ਸ਼ਿਰਕਤ ਕੀਤੀ। ਡਾ. ਸੰਗਿਆ ਗੁਪਤਾ ਦੀ ਅਗਵਾਈ ਹੇਠ ਇਸ ਸੁਰਮਈ ਸ਼ਾਮ ਦੌਰਾਨ ਪ੍ਰਦੀਪ ਖੁਰਾਣਾ ਨੇ ਗੀਤ ਪੇਸ਼ ਕੀਤੇ। ਡਾ. ਮਿਨੀ ਖੇਤਰਪਾਲ ਨੇ ਹਿੰਦੀ ਗੀਤ ਗਾਏ। ਡਾ. ਰਿਤੂ ਨੇ ਸਾਹਿਤਕ ਕਲਾਮ ਗਾਇਆ। ਰਿੱਤੂ ਕੁਮਾਰੀ ਨੇ ਸੰਗੀਤਕ ਰਚਨਾ ਪੇਸ਼ ਕੀਤੀ। ਡਾ. ਪ੍ਰਮੋਦ ਗੁਪਤਾ ਨੇ ਮਨੁੱਖੀ ਜੀਵਨ ਵਿੱਚ ਆਨੰਦ ਅਤੇ ਖੁਸ਼ੀ ਦੀ ਅਹਿਮੀਅਤ ਬਾਰੇ ਸੰਖੇਪ ਭਾਸ਼ਣ ਦਿੱਤਾ। ਡਾ. ਖੇਮੂ ਕੋਹਲੀ ਨੇ ਆਪਣੀ ਰਚਨਾ ਸੁਣਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਵਿਜੈ ਮੋਹਨ ਕੋਹਲੀ, ਦੀਪਕ ਨਾਗ, ਨਵਨੀਤ ਸ਼ਰਮਾ, ਡਾ ਸੁਨੀਤਾ ਨੇ ਵੀ ਹਾਜ਼ਰੀ ਭਰੀ। ਡਾ. ਸੰਗਿਆ ਗੁਪਤਾ ਨੇ ਦੱਸਿਆ ਕਿ ਹਰ ਮਹੀਨੇ ਇਹ ਸ਼ਾਮ ਮਨਾਈ ਜਾਂਦੀ ਹੈ।
Advertisement
Advertisement