‘ਰਾਇਟਰਜ਼’ ਦਾ ਐਕਸ ਖਾਤਾ ਭਾਰਤ ਵਿੱਚ ਬੰਦ
04:02 AM Jul 07, 2025 IST
ਨਵੀਂ ਦਿੱਲੀ, 6 ਜੁਲਾਈਕੌਮਾਂਤਰੀ ਨਿਊਜ਼ ਏਜੰਸੀ ‘ਰਾਇਟਰਜ਼’ ਦਾ ਐਕਸ ਖਾਤਾ ਭਾਰਤ ਵਿੱਚ ‘ਕਾਨੂੰਨੀ ਮੰਗ ਕਾਰਨ’ ਬੰਦ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਜਾਰੀ ਨੋਟਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਸਰਕਾਰੀ ਸੂਤਰਾਂ ਨੇ ਇਸ ਮਾਮਲੇ ਵਿੱਚ ਕੋਈ ਨਵੀਂ ਕਾਨੂੰਨੀ ਮੰਗ ਤੋਂ ਇਨਕਾਰ ਕਰ ਦਿੱਤਾ ਅਤੇ ਰਾਇਟਰਜ਼ ਦਾ ਖਾਤਾ ਬੰਦ ਕਰਨ ਲਈ ਐਕਸ ਤੋਂ ਸਪੱਸ਼ਟੀਕਰਨ ਮੰਗਿਆ ਹੈ। ਰਾਇਟਰਜ਼ ਦਾ ਐਕਸ ਖਾਤਾ ਜਲਦੀ ਮੁੜ ਚਾਲੂ ਹੋਣ ਦੀ ਸੰਭਾਵਨਾ ਹੈ।
Advertisement
ਸੂਤਰਾਂ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਰਾਇਟਰਜ਼ ਸਮੇਤ ਹੋਰ ਕਈ ਸੈਂਕੜੇ ਖਾਤੇ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਉਸ ਦੌਰਾਨ ਭਾਰਤ ਵਿੱਚ ਹੋਰ ਕਈ ਖਾਤੇ ਤਾਂ ਬੰਦ ਕਰ ਦਿੱਤੇ ਗਏ ਸਨ ਪਰ ਰਾਇਟਰਜ਼ ਦਾ ਖਾਤਾ ਚੱਲਦਾ ਰਿਹਾ ਸੀ।
ਐਲਨ ਮਸਕ ਦੀ ਮਲਕੀਅਤ ਵਾਲੇ ਐਕਸ ਨੇ ਉਸ ਅਪੀਲ ’ਤੇ ਹੁਣ ਕਾਰਵਾਈ ਕਰਦਿਆਂ ਰਾਇਟਰਜ਼ ਦਾ ਖਾਤਾ ਬੰਦ ਕਰ ਦਿੱਤਾ ਲੱਗਦਾ ਹੈ। ਹੁਣ ਇਸ ਦੀ ਕੋਈ ਲੋੜ ਨਾ ਹੋਣ ਕਰਕੇ ਸਰਕਾਰ ਨੇ ਇਸ ਤੋਂ ਪਾਬੰਦੀ ਹਟਾਉਣ ਲਈ ਕਿਹਾ ਹੈ। -ਪੀਟੀਆਈ
Advertisement
Advertisement