ਰਜਬਾਹੇ ਨੂੰ ਕੰਕਰੀਟ ਨਾਲ ਪੱਕਾ ਕਰਨ ਦਾ ਕੰਮ ਸ਼ੁਰੂ
05:07 AM Feb 01, 2025 IST
ਧਰਮਕੋਟ: ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਕਰਨ ਲਈ ਨਹਿਰਾਂ ਅਤੇ ਰਜਬਾਹੇ 12 ਮਹੀਨੇ ਹੀ ਚਾਲੂ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਨਹਿਰਾਂ ਸੂਇਆਂ ਅਤੇ ਰਜਬਾਹਿਆਂ ਨੂੰ ਕੰਕਰੀਟ ਲਾਈਨਿੰਗ ਨਾਲ ਪੱਕਾ ਕੀਤਾ ਜਾ ਰਿਹਾ ਹੈ। ਇਹ ਗੱਲਾਂ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਇੱਥੇ ਸਿੱਧਵਾਂ ਬਰਾਂਚ ਵਿੱਚੋਂ ਭਿੰਡਰ ਹੈੱਡ ਤੋਂ ਨਿਕਲਦੇ 35 ਕਿਲੋਮੀਟਰ ਲੰਬੇ ਕਿੰਗਵਾਹਾ ਰਜਬਾਹੇ ਨੂੰ ਕੰਕਰੀਟ ਲਾਈਨਿੰਗ ਨਾਲ ਪੱਕਾ ਕਰਨ ਦੀ ਸ਼ੁਰੂਆਤ ਮੌਕੇ ਰੱਖੇ ਗਏ ਨੀਂਹ ਪੱਥਰ ਸਮਾਗਮ ਮੌਕੇ ਕਹੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਥੱਲੇ ਜਾਣ ਤੋਂ ਪੂਰੀ ਤਰ੍ਹਾਂ ਗੰਭੀਰ ਹੈ। ਸਰਕਾਰ ਇਸ ਦਿਸ਼ਾ ਵੱਲ ਨਿਰੰਤਰ ਕੰਮ ਕਰ ਰਹੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement