ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀ ਦੇ ਦਸ਼ਹਿਰੀ ਅੰਬ ਦੁਬਈ ਪੁੱਜੇ

04:11 AM Jun 16, 2025 IST
featuredImage featuredImage
ਲਖਨਊ, 15 ਜੂਨ
Advertisement

ਉੱਤਰ ਪ੍ਰਦੇਸ਼ ਸਰਕਾਰ ਦੀਆਂ ਖੇਤੀ ਬਰਾਮਦ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਤਹਿਤ 1,200 ਕਿਲੋ ਦਸ਼ਹਿਰੀ ਅੰਬ (ਤਿੰਨ-ਤਿੰਨ ਕਿੱਲੋ ਦੇ 400 ਡੱਬੇ) ਹਵਾਈ ਮਾਰਗ ਰਾਹੀਂ ਦੁਬਈ ਭੇਜੇ ਗਏ ਹਨ। ਅੱਜ ਇੱਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ।

ਬਿਆਨ ਮੁਤਾਬਕ ਲਖਨਊ ਦੇ ਮੈਂਗੋਪੈਕ ਹਾਊਸ ਤੋਂ ਦੁਬਈ ਅਧਾਰਿਤ ਕੰਪਨੀ ਵੈਰਗਰੋ ਟਰੇਡਿੰਗ ਐੱਲਐੱਲਸੀ ਨੂੰ ਅੰਬਾਂ ਦੀ ਇਹ ਖੇਪ ਭੇਜੀ ਗਈ ਹੈ ਜਿਨ੍ਹਾਂ ਦਾ ਮੁੱਲ 2,992 ਡਾਲਰ ਹੈ। ਇਹ ਉੱਤਰ ਪ੍ਰਦੇਸ਼ ਦੇ ਅੰਬ ਉਤਪਾਦਕਾਂ ਨੂੰ ਆਲਮੀ ਪਛਾਣ ਮਿਲਣ ਦਾ ਸੰਕੇਤ ਹੈ।

Advertisement

ਇਹ ਖੇਪ ਬਾਗਬਾਨੀ, ਖੇਤੀ ਮਾਰਕੀਟਿੰਗ ਅਤੇ ਖੇਤੀ ਵਿਦੇਸ਼ ਵਪਾਰ ਮੰਤਰੀ (ਸੁਤੰਤਰ ਚਾਰਜ) ਦਿਨੇਸ਼ ਪ੍ਰਤਾਪ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ। ਦੱਸਣਯੋਗ ਹੈ ਕਿ ਇੰਡੋ-ਜਰਮਨ ਏਐੱਮਡੀ ਪ੍ਰਾਜੈਕਟ ਤਹਿਤ ਲਖਨਊ ਇਲਾਕੇ ’ਚੋਂ ਚੋਣਵੇਂ ਤਿੰਨ ਐੱਫਪੀਓ ਨੂੰ ਖੇਤੀ ਬਰਾਮਦ ਦੀ ਟਰੇਨਿੰਗ ਦੇ ਕੇ ਉਨ੍ਹਾਂ ਦੀ ਸਮਰੱਥਾ ਦਾ ਵਿਕਾਸ ਕੀਤਾ ਗਿਆ ਹੈ। ਇਸ ਮੌਕੇ ਦਿਨੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਸੂਬੇ ’ਚੋਂ ਅੰਬਾਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ। -ਪੀਟੀਆਈ

 

 

Advertisement