ਯੂਪੀਐੇੱਸਸੀ ਵੱਲੋਂ ਰਜਿਸਟ੍ਰੇਸ਼ਨ ਲਈ ਨਵਾਂ ਐਪਲੀਕੇਸ਼ਨ ਪੋਰਟਲ ਲਾਂਚ
04:24 AM May 29, 2025 IST
ਨਵੀਂ ਦਿੱਲੀ: ਯੂਪੀਐੇੱਸਸੀ ਨੇ ਰਜਿਸਟ੍ਰੇਸ਼ਨ ਅਤੇ ਆਨਲਾਈਨ ਅਰਜ਼ੀ ਫਾਰਮ ਭਰਨ ਲਈ ਅੱਜ ਨਵਾਂ ਐਪਲੀਕੇਸ਼ਨ ਪੋਰਟਲ ਲਾਂਚ ਕੀਤਾ ਹੈ। ਯੂਪੀਐੱਸਸੀ ਵੱਲੋਂ ਜਾਰੀ ਬਿਆਨ ਮੁਤਾਬਕ ਸਾਰੇ ਉਮੀਦਵਾਰਾਂ ਲਈ ਕਮਿਸ਼ਨ ਦੀ ਵੈੱਬਸਾਈਟ ਦੀ ਵਰਤੋਂ ਕਰਕੇ ਨਵੇਂ ਪੋਰਟਲ ’ਤੇ ਨਵੇਂ ਸਿਰਿਓਂ ਫਾਰਮ ਭਰਨਾ ਤੇ ਆਪਣੇ ਦਸਤਾਵੇਜ਼ ਅਪਲੋਡ ਕਰਨਾ ਲਾਜ਼ਮੀ ਹੈ। ਕਮਿਸ਼ਨ ਨੇ ਕਿਹਾ ਕਿ ਪੁਰਾਣਾ ਓਟੀਆਰ ਮੌਡਿਊਲ’ ਹੁਣ ਲਾਗੂ ਨਹੀਂ ਹੋਵੇਗਾ। ਯੂਪੀਐੇੱਸਸੀ ਨੇ ਕਿਹਾ ਕਿ ਅਰਜ਼ੀ ਫਾਰਮ ਭਰਨ ਤੇ ਦਸਤਾਵੇਜ਼ ਅਪਲੋਡ ਕਰਨ ਸਬੰਧੀ ਉਮੀਦਵਾਰਾਂ ਦੇ ਮਾਰਗ ਦਰਸ਼ਨ ਲਈ ਤਫ਼ਸੀਲ ’ਚ ਦਿਸ਼ਾ-ਨਿਰਦੇਸ਼ ਹੋਮਪੇਜ ’ਤੇ ਅਤੇ ਸਾਰੇ ਪ੍ਰੋਫਾਈਲ/ਮੌਡਿਊਲਾਂ ’ਤੇ ਉਪਲੱਬਧ ਹਨ। ਨਵਾਂ ਐਪਲੀਕੇਸ਼ਨ ਪੋਰਟਲ 28 ਮਈ ਤੋਂ ਸ਼ੁਰੂ ਹੋ ਰਿਹਾ ਹੈ। -ਪੀਟੀਆਈ
Advertisement
Advertisement