ਯੂਪੀਆਈ ਰਾਹੀਂ ਲੈਣ-ਦੇਣ ’ਤੇ ਕੋਈ ਐੱਮਡੀਆਰ ਨਹੀਂ ਲੱਗੇਗਾ
04:19 AM Jun 13, 2025 IST
ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਰਾਹੀਂ ਲੈਣ-ਦੇਣ ’ਤੇ ਕੋਈ ਮਰਚੈਂਟ ਡਿਸਕਾਊਂਟ ਰੇਟ (ਐੱਮਡੀਆਰ) ਨਹੀਂ ਲਾਇਆ ਜਾਵੇਗਾ। ਮੰਤਰਾਲੇ ਨੇ ‘ਐੱਕਸ’ ’ਤੇ ਕਿਹਾ, ‘‘ਯੂਪੀਆਈ ਰਾਹੀਂ ਲੈਣ-ਦੇਣ ’ਤੇ ਐੱਮਡੀਆਰ ਵਸੂਲਣ ਦੇ ਕਿਆਸ ਅਤੇ ਦਾਅਵੇ ਪੂਰੀ ਤਰ੍ਹਾਂ ਝੂਠੇ, ਬੇਬੁਨਿਆਦ ਅਤੇ ਗੁੰਮਰਾਹਕੁਨ ਹਨ। ਇਸ ਨਾਲ ਨਾਗਰਿਕਾਂ ਵਿਚਾਲੇ ਬੇਯਕੀਨੀ, ਡਰ ਅਤੇ ਸ਼ੱਕ ਪੈਦਾ ਹੁੰਦਾ ਹੈ।’’ ਮੰਤਰਾਲੇ ਨੇ ਕਿਹਾ ਕਿ ਸਰਕਾਰ ਯੂਪੀਆਈ ਰਾਹੀਂ ਡਿਜੀਟਲ ਭੁਗਤਾਨ ਨੂੰ ਹੱਲਾਸ਼ੇਰੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ‘ਐੱਮਡੀਆਰ’ ਉਹ ਲਾਗਤ ਹੈ, ਜੋ ਵਪਾਰੀ ਵੱਲੋਂ ਬੈਂਕ ਨੂੰ ਆਪਣੇ ਗਾਹਕਾਂ ਤੋਂ ਡਿਜੀਟਲ ਸਾਧਨਾਂ ਰਾਹੀਂ ਭੁਗਤਾਨ ਸਵੀਕਾਰ ਕਰਨ ਲਈ ਅਦਾ ਕੀਤੀ ਜਾਂਦੀ ਹੈ। ਮੰਤਰਾਲੇ ਦਾ ਇਹ ਸਪੱਸ਼ਟੀਕਰਨ ਉਨ੍ਹਾਂ ਰਿਪੋਰਟਾਂ ਮਗਰੋਂ ਆਇਆ ਹੈ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਵੱਡੇ ਯੂਪੀਆਈ ਲੈਣ-ਦੇਣ ’ਤੇ ਐੱਮਡੀਆਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ। -ਪੀਟੀਆਈ
Advertisement
Advertisement