ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਕੇ: ਨਰਸਾਂ ਅਤੇ ਐਂਬੂਲੈਂਸ ਅਮਲੇ ਵੱਲੋਂ 48 ਘੰਟੇ ਦੀ ਹੜਤਾਲ

12:32 PM Feb 07, 2023 IST

ਲੰਡਨ, 6 ਫਰਵਰੀ

Advertisement

ਤਨਖ਼ਾਹਾਂ ‘ਚ ਵਾਧੇ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਨਰਸਾਂ ਅਤੇ ਐਂਬੂਲੈਂਸ ਅਮਲੇ ਨੇ ਸੋਮਵਾਰ ਨੂੰ 48 ਘੰਟੇ ਦੀ ਕੰਮ ਛੱਡੋ ਹੜਤਾਲ ਸ਼ੁਰੂ ਕੀਤੀ। ਨਰਸਿੰਗ ਯੂਨੀਅਨਾਂ ਨੇ ਕਿਹਾ ਕਿ ਐਮਰਜੈਂਸੀ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਐਂਬੂਲੈਂਸ ਸੇਵਾਵਾਂ ਨੇ ਵੀ ਕਿਹਾ ਹੈ ਕਿ ਉਹ ਹੜਤਾਲ ਦੌਰਾਨ ਬਹੁਤ ਗੰਭੀਰ ਮਾਮਲਿਆਂ ‘ਚ ਲੋਕਾਂ ਨੂੰ ਸਹਿਯੋਗ ਕਰਨਗੇ। ਯੂਨੀਅਨਾਂ ਮੁਤਾਬਕ ਇਹ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੜਤਾਲ ਹੈ। ਦਹਾਈ ਦੇ ਅੰਕੜੇ ‘ਚ ਪਹੁੰਚੀ ਮਹਿੰਗਾਈ ਕਾਰਨ ਮੁਲਾਜ਼ਮਾਂ ਦਾ ਘਰ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਅਧਿਆਪਕ, ਟਰੇਨ ਡਰਾਈਵਰ, ਹਵਾਈ ਅੱਡਿਆਂ ਦਾ ਅਮਲਾ, ਬੱਸ ਡਰਾਈਵਰ, ਪੋਸਟਲ ਵਰਕਰ ਅਤੇ ਹੋਰ ਵਰਕਰ ਵੀ ਵਧੇਰੇ ਤਨਖ਼ਾਹ ਦੀ ਮੰਗ ਕਰਦਿਆਂ ਆਪਣਾ ਕੰਮਕਾਰ ਛੱਡ ਕੇ ਹੜਤਾਲ ਕਰ ਚੁੱਕੇ ਹਨ। ਮੁਲਾਜ਼ਮਾਂ ਮੁਤਾਬਕ ਪਿਛਲੇ ਇਕ ਦਹਾਕੇ ‘ਚ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਵਧੀਆਂ ਹਨ ਪਰ ਜਿਊਣ ਲਈ ਜ਼ਰੂਰੀ ਵਸਤਾਂ ਦੀ ਲਾਗਤ ਵਧ ਗਈ ਹੈ। ਖੁਰਾਕ ਅਤੇ ਊਰਜਾ ਸਬੰਧੀ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਉਨ੍ਹਾਂ ਨੂੰ ਆਪਣੇ ਬਿੱਲ ਤਾਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਬ੍ਰਿਟੇਨ ਦੀ ਸਾਲਾਨਾ ਮਹਿੰਗਾਈ ਦਰ ਦਸੰਬਰ ‘ਚ 10.5 ਫ਼ੀਸਦ ਦਰਜ ਕੀਤੀ ਗਈ ਸੀ ਜੋ 41 ਸਾਲਾਂ ‘ਚ ਸਭ ਤੋਂ ਵੱਧ ਹੈ। ਬਿਜ਼ਨਸ ਮਾਮਲਿਆਂ ਬਾਰੇ ਮੰਤਰੀ ਗ੍ਰਾਂਟ ਸ਼ਾਪਸ ਨੇ ਕਿਹਾ ਕਿ ਹੜਤਾਲ ਨਾਲ ਲੋਕਾਂ ਦੀ ਜਾਨ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਯੂਨਾਈਟ ਯੂਨੀਅਨ ਦੀ ਜਨਰਲ ਸਕੱਤਰ ਸ਼ੈਰੋਨ ਗ੍ਰਾਹਮ ਨੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਤਨਖ਼ਾਹ ਵਧਾਉਣ ਬਾਰੇ ਕੋਈ ਫ਼ੈਸਲਾ ਲੈਣ। -ਏਪੀ

Advertisement
Advertisement