ਯੁੱਧ ਨਸ਼ਿਆਂ ਵਿਰੁੱਧ ਨੂੰ ਸਮਰਪਿਤ ਹੋਵੇਗਾ ਕਬੱਡੀ ਟੂਰਨਾਮੈਂਟ
05:19 AM Apr 13, 2025 IST
ਪੱਤਰ ਪ੍ਰੇਰਕ
Advertisement
ਸ਼ਾਹਕੋਟ, 12 ਅਪਰੈਲ
ਭਾਈ ਮੋਹਕਮ ਸਿੰਘ ਸਪੋਰਟਸ ਕਲੱਬ ਯੂਸਫਪੁਰ-ਦਾਰੇਵਾਲ ਵੱਲੋਂ 13 ਅਪਰੈਲ ਨੂੰ ਕਰਵਾਇਆ ਜਾਣ ਵਾਲਾ ਵਿਸਾਖੀ ਮੇਲਾ ਅਤੇ ਕਬੱਡੀ ਟੂਰਨਾਮੈਂਟ ਯੁੱਧ ਨਸ਼ਿਆਂ ਵਿਰੁੱਧ ਨੂੰ ਮਰਪਿਤ ਹੋਵੇਗਾ। ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਥਾਂਦੀ, ਵਿੱਤ ਸਕੱਤਰ ਡਾ. ਤਰਲੋਕ ਸਿੰਘ, ਕੁਲਜੀਤ ਸਿੰਘ ਬਿੱਟੂ ਅਤੇ ਸਰਪੰਚ ਸਰਬਜੀਤ ਸਿੰਘ ਸਾਬੀ ਨੇ ਦੱਸਿਆ ਕਿ ਵਿਸਾਖੀ ਮੇਲੇ ’ਤੇ ਧਾਰਮਿਕ ਦੀਵਾਨ ਸਜਾਇਆ ਜਾਵੇਗਾ। ਕਬੱਡੀ ਟੂਰਨਾਮੈਂਟ ’ਚ ਐੱਸਐੱਸਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਮੁੱਖ ਮਹਿਮਾਨ ਹੋਣਗੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ‘ਆਪ’ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ (ਪਿੰਦਰ) ਪੰਡੋਰੀ ਵੀ ਹਾਜ਼ਰੀ ਪਾਉਣਗੇ।
Advertisement
Advertisement