ਯਾਦਗਾਰੀ ਹੋ ਨਿਬੜਿਆ ਡੇਰਾ ਬਾਬਾ ਬਖਤਾ ਨਾਥ ਦਾ ਮੇਲਾ
03:13 AM Jun 09, 2025 IST
ਦੇਵੀਗੜ੍ਹ: ਬਲਬੇੜਾ ਵਿਖੇ ਇਤਿਹਾਸਕ ਡੇਰਾ ਬਾਬਾ ਬੱਖਤਾ ਨਾਥ ਜੀ ਦੇ ਸਥਾਨ ਤੇ ਸੰਤਾਂ ਦੀ ਯਾਦ ਵਿੱਚ ਸਾਲਾਨਾ ਦੋ ਰੋਜ਼ਾ ਵਿਸ਼ਾਲ ਸਤਿਸੰਗ ਗੱਦੀ ਨਸ਼ੀਨ ਮਹੰਤ ਬਾਬਾ ਸ਼ਾਤੀ ਨਾਥ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਾਮ ਦੀ ਆਰਤੀ ਤੋਂ ਹੋਈ। ਦੇਰ ਰਾਤ ਤੱਕ ਵੱਖ-ਵੱਖ ਕਲਾਕਾਰਾਂ ਵੱਲੋਂ ਭਜਨ ਬੰਦਗੀ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਧਾਰਮਿਕ ਸਮਾਗਮ ’ਚ ਭਾਈ ਸਤਨਾਮ ਸਿੰਘ ਨਕੋਦਰ ਵਾਲੇ, ਮਲਕੀਤ ਮਸੀਹਾ ਤੇ ਹੋਰ ਕਲਾਕਾਰਾਂ ਨੇ ਹਾਜ਼ਰੀ ਲਗਵਾਈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ, ਗੁਰਵਿੰਦਰ ਸਿੰਘ ਗੌਰਵ ਸੰਧੂ ਤੇ ਹੋਰ ਵੱਖ ਵੱਖ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ। ਬਾਬਾ ਸ਼ਾਂਤੀ ਨਾਥ ਨੇ ਧੰਨਵਾਦ ਕੀਤਾ। ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ। -ਪੱਤਰ ਪ੍ਰੇਰਕ
Advertisement
Advertisement