ਮੰਦਰ ’ਚ ਚੋਰੀ ਦੇ ਮਾਮਲੇ ਵਿੱਚ ਪੰਜਵਾਂ ਮੁਲਜ਼ਮ ਕਾਬੂ
06:50 AM Dec 27, 2024 IST
ਨਿੱਜੀ ਪੱਤਰ ਪ੍ਰੇਰਕਖੰਨਾ, 26 ਦਸੰਬਰ
Advertisement
ਖੰਨਾ ਪੁਲੀਸ ਨੇ ਇਥੋਂ ਦੇ ਸ਼ਿਵਪੁਰੀ ਮੰਦਰ ਵਿੱਚ ਹੋਈ ਚੋਰੀ ਤੇ ਬੇਅਬਦੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਇੱਕ ਅੰਤਰ-ਰਾਜੀ ਗਰੋਹ ਦੇ ਪੰਜਵੇਂ ਮੈਂਬਰ ਮੋਹਿਤ ਵਾਸੀ ਉਟਾਵਾਲ ਯੂਪੀ ਨੂੰ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਚਾਰ ਮੈਂਬਰ ਪਹਿਲਾਂ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹਨ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਸੁਬੋਧ ਮਿੱਤਲ ਵਾਸੀ ਖੰਨਾ ਨੇ ਇਤਲਾਹ ਦਿੱਤੀ ਸੀ ਕਿ 15 ਅਗਸਤ ਨੂੰ ਇਥੋਂ ਦੇ ਸ਼ਿਵਪੁਰੀ ਮੰਦਰ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲਕ ਤੋੜ ਕੇ ਚੋਰੀ ਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਮਗਰੋਂ ਪੁਲੀਸ ਨੇ ਰੇਸ਼ਮ ਸਿੰਘ ਉਰਫ਼ ਰਿੰਕੂ ਵਾਸੀ ਉੱਤਰਾਖੰਡ, ਰਵੀ ਕੁਮਾਰ ਵਾਸੀ ਮਹਿੰਦੀਪੁਰ (ਰੋਪੜ), ਹਨੀ ਵਾਸੀ ਵਾਸੀ ਮਹਿੰਦੀਪੁਰ (ਰੋਪੜ), ਸੁਨਿਆਰ ਰਾਜੀਵ ਕੁਮਾਰ ਉਰਫ਼ ਸੋਨੀ ਵਾਸੀ ਯੂਪੀ ਨੂੰ ਵੱਖ ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਗਰੋਹ ਦੇ ਸਾਥੀ ਮੋਹਿਤ ਵਾਸੀ ਉਟਾਵਾਲ ਯੂਪੀ ਦੀ ਗ੍ਰਿਫ਼ਤਾਰੀ ਬਾਕੀ ਸੀ, ਜਿਸ ਨੂੰ ਅੱਜ ਕਾਬੂ ਕੀਤਾ ਗਿਆ ਹੈ।
Advertisement
Advertisement