ਮੰਗੋਲਪੁਰੀ ਸਨਅਤੀ ਖੇਤਰ ਵਿੱਚ ਰਬੜ ਫੈਕਟਰੀ ਵਿੱਚ ਅੱਗ ਲੱਗੀ
04:39 AM Jun 11, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਦਿੱਲੀ ਦੇ ਮੰਗੋਲਪੁਰੀ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਰਬੜ ਫੈਕਟਰੀ ਵਿੱਚ ਅੱਗ ਲੱਗ ਗਈ। ਫਾਇਰ ਅਫਸਰ ਸਰਬਜੀਤ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਵਿਭਾਗ ਨੇ ਅੱਗੇ ਦੱਸਿਆ ਕਿ 14 ਫਾਇਰਫਾਈਟਰ ਉੱਥੇ ਮੌਜੂਦ ਸਨ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਹ ਅੱਗ ਤੇਜ਼ੀ ਨਾਲ ਭੜਕੀ ਅਤੇ ਛੇਤੀ ਹੀ ਇਸ ਨੇ ਫੈਕਟਰੀ ਨੂੰ ਆਪਣੀ ਜੱਦ ਵਿੱਚ ਲੈ ਲਿਆ ਕਿਉਂਕਿ ਅੰਦਰ ਜਲਣਸ਼ੀਲ ਪਦਾਰਥ ਪਏ ਸਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵੱਲੋਂ ਦਿੱਲੀ ਦੇ ਅੱਗ ਬੁਝਾਊ ਵਿਭਾਗ ਨਾਲ ਮਿਲ ਕੇ ਫੈਕਟਰੀ ਵਿੱਚ ਅੱਗ ਬੁਝਾਉਣ ਦੇ ਬੰਦੋਬਸਤਾਂ ਦਾ ਵੀ ਮੁਆਇਨਾ ਕੀਤਾ ਜਾਵੇਗਾ। ਪੁਲੀਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement