ਮੰਗਾਂ ਦੇ ਹੱਲ ਲਈ ਲੁਧਿਆਣਾ ’ਚ ਝੰਡਾ ਮਾਰਚ ਕਰਨ ਦਾ ਫ਼ੈਸਲਾ
ਜਲੰਧਰ 1 ਜੂਨ
ਅਧਿਆਪਕ ਵਰਗ ਦੀਆਂ ਅਹਿਮ ਮੰਗਾਂ ਦੇ ਹੱਲ ਸਬੰਧੀ ਬੀਐੱਡ ਅਧਿਆਪਕ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿੱਚ ਹੋਈ ਜਿਸ ਵਿੱਚ ਪੰਜਾਬ ਭਰ ਤੋਂ ਜਿਲ੍ਹਾ ਪ੍ਰਧਾਨ ਅਤੇ ਸਟੇਟ ਕਮੇਟੀ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬੰਦ ਕੀਤੇ ਭੱਤਿਆਂ ਦੀ ਬਹਾਲੀ ਅਤੇ ਮੁਲਾਜਮਾਂ ਦੀਆਂ ਅਹਿਮ ਮੰਗਾਂ ਤੋਂ ਭੱਜਣ ਦੀ ਨਿਖੇਧੀ ਕੀਤੀ ਗਈ।
ਇਸ ਮੌਕੇ ਜਥੇਬੰਦੀ ਵੱਲੋਂ ਨਵ-ਨਿਯੁਕਤ ਅਧਿਆਪਕਾਂ ਨੂੰ ਬਦਲੀ ਲਈ ਇੱਕ ਯਕੀਨੀ ਮੌਕਾ, ਮੁਲਾਜ਼ਮ ਵਰਗ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਪ੍ਰੋਮੋਸ਼ਨ, ਬੰਦ ਹੋਏ ਭੱਤਿਆਂ ਦੀ ਬਹਾਲੀ ਅਤੇ ਡੀਏ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ ਦੇ ਹੱਲ ਲਈ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕਰਦਿਆਂ ਲੁਧਿਆਣਾ ਚੋਣ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਸੁਖਦਰਸ਼ਨ ਸਿੰਘ ਬਠਿੰਡਾ, ਤੇਜਿੰਦਰ ਸਿੰਘ ਮੁਹਾਲੀ, ਪਰਮਜੀਤ ਸਿੰਘ ਫਿਰੋਜ਼ਪੁਰ, ਦਪਿੰਦਰ ਸਿੰਘ ਫਾਜ਼ਿਲਕਾ, ਚੰਦਰ ਸ਼ੇਖਰ ਜਲੰਧਰ, ਰਵਿੰਦਰ ਸਿੰਘ ਜਲੰਧਰ, ਸਰਤਾਜ ਸਿੰਘ ਕਪੂਰਥਲਾ, ਸਤਿੰਦਰ ਸਚਦੇਵਾ ਫਾਜਿਲਕਾ, ਕਮਲਜੀਤ ਸਿੰਘ ਜਲੰਧਰ, ਪਰਮਜੀਤ ਦੁੱਗਲ ਲੁਧਿਆਣਾ, ਹਰਵਿੰਦਰ ਸਿੰਘ ਬਰਨਾਲਾ,ਰਾਜ ਕੁਮਾਰ ਟੋਨੀ, ਮਨੋਜ ਕੁਮਾਰ ਕਪੂਰਥਲਾ, ਵਸ਼ਿਸਟ ਕੁਮਾਰ, ਤੇਜਿੰਦਰ ਕੁਮਾਰ ਅਤੇ ਬਿੰਦਰ ਲਾਲ ਹਾਜ਼ਰ ਸਨ।