ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੌਨਸੂਨ 27 ਤੱਕ ਕੇਰਲਾ ਪਹੁੰਚਣ ਦੀ ਸੰਭਾਵਨਾ

04:59 AM May 11, 2025 IST
featuredImage featuredImage

ਨਵੀਂ ਦਿੱਲੀ, 10 ਮਈ
ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਕਿਹਾ ਕਿ ਦੱਖਣ-ਪੱਛਮੀ ਮੌਨਸੂਨ 27 ਮਈ ਨੂੰ ਕੇਰਲ ਪਹੁੰਚ ਸਕਦਾ ਹੈ, ਜੋ ਆਮ ਤੌਰ ’ਤੇ ਪਹਿਲੀ ਜੂਨ ਤੱਕ ਦਸਤਕ ਦਿੰਦਾ ਹੈ। ਆਈਐੱਮਡੀ ਦੇ ਅੰਕੜਿਆਂ ਅਨੁਸਾਰ ਜੇ ਮੌਨਸੂਨ ਉਮੀਦ ਅਨੁਸਾਰ ਕੇਰਲ ਪਹੁੰਚਦਾ ਹੈ ਤਾਂ ਇਹ 2009 ਤੋਂ ਬਾਅਦ ਪਹਿਲੀ ਵਾਰ ਸਮੇਂ ਤੋਂ ਪਹਿਲਾਂ ਭਾਰਤ ਪਹੁੰਚੇਗਾ। 2009 ਵਿੱਚ ਮੌਨਸੂਨ 23 ਮਈ ਨੂੰ ਆਇਆ ਸੀ। ਭਾਰਤ ਵਿੱਚ ਮੌਨਸੂਨ ਦੇ ਆਉਣ ਦਾ ਅਧਿਕਾਰਤ ਤੌਰ ’ਤੇ ਐਲਾਨ ਉਦੋਂ ਕੀਤਾ ਜਾਂਦਾ ਹੈ ਜਦੋਂ ਇਹ ਕੇਰਲ ਪਹੁੰਚਦਾ ਹੈ। ਦੱਖਣ-ਪੱਛਮੀ ਮੌਨਸੂਨ 8 ਜੁਲਾਈ ਤੱਕ ਪੂਰੇ ਦੇਸ਼ ਵਿੱਚ ਪਹੁੰਚਦਾ ਹੈ। 17 ਸਤੰਬਰ ਦੇ ਆਸਪਾਸ ਇਹ ਉੱਤਰ-ਪੱਛਮੀ ਭਾਰਤ ਤੋਂ ਪਿੱਛੇ ਹਟਣਾ ਸ਼ੁਰੂ ਕਰਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਪਿੱਛੇ ਹਟ ਜਾਂਦਾ ਹੈ। ਪਿਛਲੇ ਸਾਲ ਮੌਨਸੂਨ 30 ਮਈ ਨੂੰ, 2023 ’ਚ 8 ਜੂਨ, 2022 ’ਚ 29 ਮਈ, 2021 ’ਚ 3 ਜੂਨ, 2020 ’ਚ ਪਹਿਲੀ ਜੂਨ, 2019 ’ਚ 8 ਜੂਨ ਅਤੇ 2018 ’ਚ 29 ਮਈ ਨੂੰ ਦੱਖਣੀ ਰਾਜ ਵਿੱਚ ਪਹੁੰਚਿਆ ਸੀ। ਆਈਐੱਮਡੀ ਦੇ ਅਧਿਕਾਰੀ ਨੇ ਕਿਹਾ ਕਿ ਮੌਨਸੂਨ ਦੇ ਆਉਣ ਦੀ ਤਰੀਕ ਅਤੇ ਦੇਸ਼ ਭਰ ਵਿੱਚ ਇਸ ਸੀਜ਼ਨ ਦੌਰਾਨ ਪੈਣ ਵਾਲੇ ਕੁੱਲ ਮੀਂਹ ਵਿਚਾਲੇ ਕੋਈ ਸਿੱਧਾ ਸਬੰਧ ਨਹੀਂ ਹੈ। ਅਧਿਕਾਰੀ ਨੇ ਕਿਹਾ, ‘ਕੇਰਲ ਵਿੱਚ ਮੌਨਸੂਨ ਜਲਦੀ ਜਾਂ ਦੇਰ ਨਾਲ ਪਹੁੰਚਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਪਹੁੰਚੇਗਾ।’ -ਪੀਟੀਆਈ

Advertisement

ਹਿਮਾਚਲ ’ਚ ਯੈਲੋ ਅਲਰਟ ਜਾਰੀ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਨੌਂ ਜ਼ਿਲ੍ਹਿਆਂ ਵਿੱਚ ਸੋਮਵਾਰ ਤੱਕ ਗਰਜ ਅਤੇ ਤੇਜ਼ ਹਵਾਵਾਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। 16 ਮਈ ਤੱਕ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਮੀਂਹ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਉਨ੍ਹਾਂ ਦੱਸਿਆ ਕਿ ਸ਼ਿਲਾਰੂ ਵਿੱਚ ਸਭ ਤੋਂ ਵੱਧ 43.6 ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਜੁਬਾਰਹੱਟੀ ਵਿੱਚ 34.5 ਮਿਲੀਮੀਟਰ, ਮੰਡੀ ਵਿੱਚ 21.2 ਮਿਲੀਮੀਟਰ, ਸਰਹਾਨ ਵਿੱਚ 19.5 ਮਿਲੀਮੀਟਰ, ਨਾਰਕੰਡਾ ਵਿੱਚ 16 ਮਿਲੀਮੀਟਰ, ਸ਼ਿਮਲਾ ਵਿੱਚ 17.4 ਮਿਲੀਮੀਟਰ ਅਤੇ ਚੋਪਾਲ ਵਿੱਚ 10 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। -ਪੀਟੀਆਈ

Advertisement
Advertisement