ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਮੋਜ਼ ਖਾਣ ਨਾਲ ਮਹਿਲਾ ਦੀ ਮੌਤ, 40 ਹੋਰਨਾਂ ਨੂੰ ਜ਼ਹਿਰਬਾਦ ਹੋਇਆ

06:38 AM Oct 31, 2024 IST

ਹੈਦਰਾਬਾਦ: ਹੈਦਰਾਬਾਦ ਵਿਚ ਬੰਜਾਰਾ ਹਿੱਲ ਪੁਲੀਸ ਥਾਣੇ ਦੀ ਹੱਦ ਵਿਚ ਆਉਂਦੇ ਵੱਖ ਵੱਖ ਟਿਕਾਣਿਆਂ ਉੱਤੇ ਇਕੋ ਵੈਂਡਰ ਤੋਂ ਮੋਮੋਜ਼ ਖਾਣ ਮਗਰੋਂ 33 ਸਾਲਾ ਮਹਿਲਾ ਦੀ ਮੌਤ ਹੋ ਗਈ ਜਦੋਂਕਿ 40 ਹੋਰਨਾਂ ਨੇ ਜ਼ਹਿਰਬਾਦ ਦੀ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਬੰਜਾਰਾ ਹਿੱਲ ਪੁਲੀਸ ਥਾਣੇ ਦੇ ਸਬ-ਇੰਸਪੈਕਟਰ ਰਾਮ ਬਾਬੂ ਨੇ ਕਿਹਾ, ‘‘ਸਾਨੂੰ ਲੰਘੇ ਦਿਨ ਸ਼ਿਕਾਇਤ ਮਿਲੀ ਸੀ ਕਿ ਰੇਸ਼ਮਾ ਬੇਗ਼ਮ (33) ਦੀ ਮੌਤ ਹੋ ਗਈ ਜਦੋਂਕਿ 40 ਹੋਰਨਾਂ ਨੇ ਵੱਖ ਵੱਖ ਲੋਕੇਸ਼ਨਾਂ ਉੱਤੇ ਇਕੋ ਵੈਂਡਰ ਤੋਂ ਮੋਮੋਜ਼ (ਸਟਰੀਟ ਫੂਡ) ਖਾਣ ਮਗਰੋਂ ਜ਼ਹਿਰਬਾਦ ਦੀ ਸ਼ਿਕਾਇਤ ਕੀਤੀ ਹੈ। ਇਸ ਮਾਮਲੇ ’ਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।’’ -ਏਐੱਨਆਈ

Advertisement

Advertisement