ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਤੇ ਮਾਨ ਸਾਡੇ ਦਿਲਾਂ ’ਚੋਂ ਲੜਨ ਦੇ ਜਨੂੰਨ ਨੂੰ ਖ਼ਤਮ ਨਹੀਂ ਕਰ ਸਕਦੇ: ਡੱਲੇਵਾਲ

04:34 AM Apr 06, 2025 IST
ਚੱਪੜ ਪਿੰਡ ’ਚ ਹੋਈ ਵਿਸ਼ਾਲ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ।


Advertisement

ਸਰਬਜੀਤ ਸਿੰਘ ਭੰਗੂ

ਘਨੌਰ, 5 ਅਪਰੈਲ

Advertisement

ਹਲਕਾ ਘਨੌਰ ਦੇ ਪਿੰਡ ਚੱਪੜ ’ਚ ਅੱਜ ਭਾਰਤੀ ਕਿਸਾਨ (ਸਿੱਧੂਪੁਰ) ਵੱਲੋਂ ਕਿਸਾਨ ਪੰਚਾਇਤ ਕੀਤੀ ਗਈ ਜਿਸ ’ਚ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਡੱਲੇਵਾਲ ਨੇ ਪੰਜਾਬ ਸਰਕਾਰ ਵੱਲੋਂ 19 ਮਾਰਚ ਦੀ ਕਾਰਵਾਈ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਸਰਕਾਰ ਦੀ ਕਾਰਵਾਈ ਨੂੰ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਦੇ ਤੁੱਲ ਦੱਸਿਆ। ਡੱਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਦਿਲਾਂ ਵਿੱਚ ਲੜਨ ਦੇ ਜਨੂੰਨ ਨੂੰ ਖ਼ਤਮ ਨਹੀਂ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਅਗਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਇਹ ਲੜਾਈ ਲੜ ਰਹੇ ਹਨ, ਜੋ ਜਿੱਤ ਮਿਲਣ ਤੱਕ ਜਾਰੀ ਰਹੇਗੀ। ਉਨ੍ਹਾਂ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ਤੋਂ ਕਿਸਾਨਾਂ ਦਾ ਸਾਮਾਨ ਚੋਰੀ ਕਰਨ ਨੂੰ ਅਹਿਸਾਨਫਰਾਮੋਸ਼ੀ ਵਾਲੀ ਕਾਰਵਾਈ ਦੱਸਿਆ। ਉਨ੍ਹਾਂ ਮੰਗ ਕੀਤੀ ਕਿ ਸਾਮਾਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਸਮੇਤ ਸਰਕਾਰ ਨੁਕਸਾਨ ਦੀ ਭਰਪਾਈ ਵੀ ਕਰੇ। ਡੱਲੇਵਾਲ ਨੇ ਘਨੌਰ ਦੇ ਇੱਕ ‘ਆਪ’ ਆਗੂ ਅਤੇ ਪਟਿਆਲਾ ਦੇ ਇੱਕ ਪੁਲੀਸ ਅਫ਼ਸਰ ਦਾ ਨਾਮ ਲੈ ਕੇ ਉਨ੍ਹਾਂ ਦੀ ਆਲੋਚਨਾ ਵੀ ਕੀਤੀ। ਇਸ ਮੌਕੇ ਸਿੱਖ ਕੱਟੜਪੰਥੀ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਸਤਨਾਮ ਬਹਿਰੂ, ਮਾਨ ਸਿੰਘ ਰਾਜਪੁਰਾ, ਸ਼ਰਨਜੀਤ ਜੋਗੀਪੁਰ, ਰਣ ਸਿੰਘ ਚੱਠਾ, ਅਭਿਮੰਨਿਊ ਕੋਹਾੜ, ਐਡਵੋਕੇਟ ਹਰਸ਼ਿਵੰਦਰ ਸਿੰਘ, ਨਵਦੀਪ ਜਲਵੇੜਾ, ਜਗਦੀਪ ਅਲੂਣਾ, ਜ਼ੋਰਾਵਰ ਸਿੰਘ ਬਲਬੇੜਾ, ਗੁਰਜੰਟ ਸੀਲ, ਸਤਪਾਲ ਮਹਿਮਦਪੁਰ, ਗੋਬਿੰਦਰ ਆਕੜ, ਗੁਰਪ੍ਰੀਤ ਸੀਲ, ਭੂਪਿੰਦਰ ਰਾਠੀਆਂ ਅਤੇ ਰਣਜੀਤ ਆਕੜ ਸਮੇਤ ਭਾਨਾ ਸਿੱਧੂ ਵੀ ਹਾਜ਼ਰ ਸਨ। ਕਈ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਅਤੇ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਮੋਰਚੇ ਹਟਾਏ ਹਨ, ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਦਿੱਲੀ ਵਾਲਿਆਂ ਦੇ ਹੱਥਾਂ ’ਚ ਖੇਡ ਰਹੀ ਹੈ। ਬੁਲਾਰਿਆਂ ਨੇ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਵੀ ਕੀਤੀ।

 

 

Advertisement