ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਟਰ ਹਾਦਸੇ ਦਾ ਮੁਆਵਜ਼ਾ ਸਿੱਧੇ ਦਾਅਵੇਦਾਰਾਂ ਦੇ ਖਾਤਿਆਂ ’ਚ ਪਾਉਣ ਦਾ ਹੁਕਮ

04:59 AM Mar 20, 2025 IST
featuredImage featuredImage
ਸੌਰਭ ਮਲਿਕਚੰਡੀਗੜ੍ਹ, 19 ਮਾਰਚ
Advertisement

ਸਿਖ਼ਰਲੀ ਅਦਾਲਤ ਨੇ ਹਾਦਸਿਆਂ ਦੇ ਪੀੜਤਾਂ ਦੀ ਖ਼ੁਆਰੀ ਘਟਾਉਣ ਦੇ ਉਦੇਸ਼ ਨਾਲ ਸੁਣਾਏ ਮਹੱਤਵਪੂਰਨ ਫੈਸਲੇ ਤਹਿਤ ਹੁਕਮ ਦਿੱਤਾ ਹੈ ਕਿ ਮੋਟਰ ਹਾਦਸਿਆਂ ਦੇ ਮਾਮਲਿਆਂ ਵਿੱਚ ਮੁਆਵਜ਼ਾ ਰਾਸ਼ੀ ਸਿੱਧੇ ਦਾਅਵੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇ।

ਜਸਟਿਸ ਜੇਕੇ ਮਹੇਸ਼ਵਰੀ ਅਤੇ ਜਸਟਿਸ ਰਾਜੇਸ਼ ਬਿੰਦਲ ਦੇ ਬੈਂਚ ਨੇ ਜ਼ੋਰ ਦੇ ਕੇ ਕਿਹਾ, ‘‘ਅਸੀਂ ਇਹ ਕਹਿ ਸਕਦੇ ਹਾਂ ਕਿ ਮੋਟਰ ਹਾਦਸਿਆਂ ਸਬੰਧੀ ਮਾਮਲਿਆਂ ਵਿੱਚ ਮੁਆਵਜ਼ਾ ਰਾਸ਼ੀ ਦੇ ਬੈਂਕ ਟਰਾਂਸਫਰ ਬਾਰੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜਿਸ ਮਾਮਲੇ ਵਿੱਚ ਵੀ ਇਕ ਧਿਰ ਵੱਲੋਂ ਦੂਜੀ ਧਿਰ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ, ਉੱਥੇ ਅਦਾਲਤਾਂ/ਟ੍ਰਿਬਿਊਨਲ ਹਮੇਸ਼ਾ ਇਸ ਪ੍ਰਕਿਰਿਆ ਦੀ ਪਾਲਣਾ ਕਰ ਸਕਦੇ ਹਨ।’’ ਇਸ ਫੈਸਲੇ ਦਾ ਮਕਸਦ ਅਕਸਰ ਅਪਣਾਈ ਜਾਂਦੀ ਮੁਸ਼ਕਲ ਅਦਾਇਗੀ ਪ੍ਰਕਿਰਿਆ ਨੂੰ ਇਕ ਵਿਵਸਥਿਤ ਤੇ ਪਾਰਦਰਸ਼ੀ ਤੰਤਰ ਨਾਲ ਤਬਦੀਲ ਕਰਨਾ ਹੈ। ਸੁਪਰੀਮ ਕੋਰਟ ਨੇ ਆਪਣੀ ਰਜਿਸਟਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਟ੍ਰਿਬਿਊਨਲਾਂ ਤੇ ਅਦਾਲਤਾਂ ਵਿੱਚ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਹ ਆਦੇਸ਼ ਸਾਰੇ ਹਾਈ ਕੋਰਟਾਂ ਨੂੰ ਭੇਜੇ ਜਾਣ।

Advertisement

 

 

Advertisement