ਮੋਟਰਸਾਈਕਲ ਚੋਰੀ ਕਰਨ ਵਾਲਾ ਕਾਬੂ
06:43 AM May 11, 2025 IST
ਪੱਤਰ ਪ੍ਰੇਰਕ
ਫਗਵਾੜਾ, 10 ਮਈ
ਇਥੋਂ ਦੇ ਹਰਗੋਬਿੰਦ ਨਗਰ ਤੋਂ ਇੱਕ ਮੋਟਰਸਾਈਕਲ ਚੋਰੀ ਹੋਣ ਸਬੰਧੀ ਸਿਟੀ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤ ਕਰਤਾ ਜਸ਼ਨਜੀਤ ਮਹਿਰਾ ਪੁੱਤਰ ਹਰਜਿੰਦਰ ਸਿੰਘ ਵਾਸੀ ਬੇਬਲਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਮਾਇਆ ਟਾਵਰ ਵਿੱਚ ਆਇਆ ਸੀ ਤੇ ਮੋਟਰਸਾਈਕਲ ਖੜ੍ਹਾ ਕਰਕੇ ਚੱਲਾ ਗਿਆ ਤੇ ਜਦੋਂ ਵਾਪਸ ਆਇਆ ਤੇ ਦੇਖਿਆ ਕਿ ਉਸਦਾ ਮੋਟਰਸਾਈਕਲ ਗਾਇਬ ਸੀ। ਜਿਸ ਸਬੰਧ ’ਚ ਪੁਲੀਸ ਨੇ ਸ਼ਮਸ਼ੇਰ ਖਾਨ ਪੁੱਤਰ ਕਿਸ਼ੋਰੀ ਖਾਨ ਵਾਸੀ ਬੰਗਾ ਰੋਡ ਨੂੰ ਕਾਬੂ ਕੀਤਾ ਹੈ।
Advertisement
Advertisement