ਕੇਪੀ ਸਿੰਘਗੁਰਦਾਸਪੁਰ, 3 ਦਸੰਬਰਆਪਣੇ ਪਿੰਡ ਗੰਜੀ ਤੋਂ ਗੁਰਦਾਸਪੁਰ ਆਉਂਦੇ ਸਮੇਂ ਮਗਰ ਮੂਧੀਆਂ ਨੇੜੇ ਮੋਟਰਸਾਈਕਲ ਸਲਿਪ ਹੋਣ ਕਾਰਨ ਇਕ ਵਿਅਕਤੀ ਸੜਕ ਕੰਢੇ ਖਾਲ ਵਿੱਚ ਜਾ ਡਿੱਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੋਰਾਂਗਲਾ ਦੀ ਪੁਲੀਸ ਨੇ ਇਤਲਾਹ ਮਿਲਦਿਆਂ ਹੀ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (43) ਵਾਸੀ ਗੰਜੀ ਦੇ ਤੌਰ ’ਤੇ ਹੋਈ ਹੈ ਅਤੇ ਉਹ ਕਿਸਾਨੀ ਕਰਕੇ ਆਪਣਾ ਟੱਬਰ ਚਲਾ ਰਿਹਾ ਸੀ।