ਮੋਗਾ ’ਚ ਤੇਂਦੂਆ ਘੁੰਮਣ ਦੀ ਵਾਇਰਲ ਹੋਈ ਵੀਡੀਓ ਕਾਰਨ ਲੋਕ ਸਹਿਮੇ
10:31 AM Sep 16, 2024 IST
ਪੱਤਰ ਪ੍ਰੇਰਕ
ਮੋਗਾ, 15 ਸਤੰਬਰ
ਇਥੇ ਸ਼ਹਿਰੀ ਹੱਦ ਉੱਤੇ ਸਥਿੱਤ ਪਿੰਡ ਬੁੱਘੀਪੁਰਾ ਅਤੇ ਥਾਣਾ ਬੱਧਨੀ ਕਲਾਂ ਅਧੀਨ ਪਿੰਡ ਬੁੱਟਰ ਤੇ ਹੋਰ ਇਲਾਕਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਇਕ ਚੀਤੇ ਦਾ ਖੌਫ਼ ਬਰਕਰਾਰ ਹੈ। ਚੀਤਾ ਘੁੰਮਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪਿੰਡਾਂ ਵਿੱਚ ਸਪੀਕਰਾਂ ਰਾਂਹੀ ਅਨਾਊਂਸਮੈਂਟਾਂ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਇਸ ਦੀ ਪੜਤਾਲ ਕੀਤੀ ਗਈ ਹੈ ਅਤੇ ਚੀਤੇ ਦੀ ਇਲਾਕੇ ’ਚ ਮੌਜੂਦਗੀ ਦੇ ਕੋਈ ਸੰਕੇਤ ਨਹੀਂ ਮਿਲੇ। ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਬੁੱਟਰ ਵਿੱਚ ਇੱਕ ਪੈਟਰੋਲ ਪੰਪ ਉੱਤੇ ਚੀਤਾ ਘੁੰਮਣ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਵਾਇਰਲ ਹੋਈ ਵੀਡੀਓ ਦੀ ਸਚਾਈ ਦਾ ਪਤਾ ਲਗਾਇਆ ਹੈ।
Advertisement
Advertisement