ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਰਿਟ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

04:57 AM May 24, 2025 IST
featuredImage featuredImage
ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਹਰਦੀਪ ਖੁੱਡਾ ਤੇ ਹੋਰ। -ਫੋਟੋ: ਗੁਰਾਇਆ

ਟਾਂਡਾ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਦੀ ਪ੍ਰੀਖਿਆ ਦੇ ਆਏ ਨਤੀਜਿਆਂ ਵਿੱਚ ਸਾਇੰਸ ਗਰੁੱਪ ਦੀ ਅਸ਼ਵਨੀਤ ਕੌਰ ਪੁੱਤਰੀ ਸਰਬਜੀਤ ਸਿੰਘ ਅਤੇ ਚਰਨਜੀਤ ਕੌਰ ਨੇ 10ਵਾਂ ਸਥਾਨ ਅਤੇ ਹਰਮਨਪ੍ਰੀਤ ਸੈਣੀ ਪੁੱਤਰੀ ਹਰਪ੍ਰੀਤ ਸਿੰਘ ਅਤੇ ਮਨਜੀਤ ਕੌਰ ਖੁੱਡਾ ਨੇ ਬੋਰਡ ਮੈਰਿਟ ਵਿੱਚ 14ਵਾਂ ਸਥਾਨ ਹਾਸਲ ਕੀਤਾ। ਅਸ਼ਵਨੀਤ ਕੌਰ ਅਤੇ ਹਰਮਨਪ੍ਰੀਤ ਸੈਣੀ ਦੀ ਹੌਂਸਲਾ ਅਫ਼ਜਾਈ ਕਰਦਿਆਂ ਲੋਕ ਇਨਕਲਾਬ ਮੰਚ ਪੰਜਾਬ ਵੱਲੋਂ ਉੱਘੇ ਸਮਾਜ ਵਿਸ਼ਲੇਸ਼ਕ ਪਰਮਵੀਰ ਸਿੰਘ ਬਾਠ, ਲੋਕ ਇਨਕਲਾਬ ਮੰਚਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ, ਅਧਿਆਪਕ ਆਗੂ ਰਮੇਸ਼ ਹੁਸ਼ਿਆਰਪੁਰੀ, ਮਾ: ਵਿਜੇ ਕੁਮਾਰ, ਸਰਬਜੀਤ ਸਿੰਘ, ਚਰਨਜੀਤ ਕੌਰ, ਦਵਿੰਦਰ ਕੌਰ ਅਤੇ ਮਨਜੀਤ ਕੌਰ ਵਲੋਂ ਯਾਦ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਦੀ ਪ੍ਰੇਰਨਾ ਦਿੱਤੀ। -ਪੱਤਰ ਪ੍ਰੇਰਕ

Advertisement

‘ਗੋਬਿੰਦ ਨਿਧੀ’ ਮੈਗਜ਼ੀਨ ਰਿਲੀਜ਼

ਗੜ੍ਹਸ਼ੰਕਰ: ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਕਲਾ, ਸਾਹਿਤ ਅਤੇ ਗਿਆਨ ਵਿਗਿਆਨ ਦੇ ਖੇਤਰ ਨਾਲ ਜੁੜੀਆਂ ਰਚਨਾਵਾਂ ਨੂੰ ਪੇਸ਼ ਕਰਦਾ ਸਾਲਾਨਾ ਸਾਹਿਤਕ ਮੈਗਜ਼ੀਨ ‘ਗੋਬਿੰਦ ਨਿਧੀ’ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਮੁੱਖ ਸੰਪਾਦਕ ਡਾ. ਦੇਵ ਕੁਮਾਰ ਅਤੇ ਮੈਗਜ਼ੀਨ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਿਲ ਸਟਾਫ਼ ਮੈਂਬਰਾਨ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਡਾ. ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਮੈਗਜ਼ੀਨ ਦੀ ਪ੍ਰਕਾਸ਼ਨਾ ‘ਤੇ ਮੁਬਾਰਕਬਾਦ ਦਿੱਤੀ। ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਦੇਵ ਕੁਮਾਰ ਨੇ ਵੀ ਵਿਚਾਰ ਰੱਖੇ। -ਪੱਤਰ ਪ੍ਰੇਰਕ

ਰਟੌਲ ਨੇ ਅਹੁਦਾ ਸੰਭਾਲਿਆ

ਜੰਡਿਆਲਾ ਗੁਰੂ: ਇਥੋਂ ਨਜ਼ਦੀਕੀ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿੱਚ ਡਾ. ਮਨਜੀਤ ਸਿੰਘ ਰਟੌਲ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਾਜ਼ਰੀ ਵਿੱਚ ਬਤੌਰ ਸੀਨੀਅਰ ਮੈਡੀਕਲ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਹਰਭਜਨ ਸਿੰਘ ਈਟੀਓ ਨੇ ਡਾ. ਮਨਜੀਤ ਸਿੰਘ ਰਟੌਲ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਸੀਐੱਚਸੀ ਮਾਨਾਂਵਾਲਾ ਦੇ ਡਾ. ਵਿਪਨ ਭਾਟੀਆ, ਡਾ. ਹਰਮੀਤ ਸਿੰਘ, ਡਾ. ਹਰਗੁਨ, ਕੁਲਵਿੰਦਰ ਕੌਰ, ਕੁਲਦੀਪ ਸਿੰਘ ਮੱਲ੍ਹੀ, ਖੁਸ਼ਵੰਤ ਸਿੰਘ ਸੀਨੀਅਰ ਸਹਾਇਕ, ਸੌਰਵ ਸ਼ਰਮਾ ਬੀਈਈ, ਇੰਦਰਪ੍ਰੀਤ ਸਿੰਘ ਕਲਰਕ, ਵਿਵੇਕ ਸ਼ਰਮਾ ਕਲਰਕ, ਸੁਖਜਿੰਦਰ ਸਿੰਘ, ਕਸ਼ਮੀਰ ਸਿੰਘ ਕੰਗ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

Advertisement

ਸਾਲਾਨਾ ਜੋੜ ਮੇਲਾ ਤੇ ਕੀਰਤਨ ਦਰਬਾਰ ਸੰਪੰਨ

ਭੋਗਪੁਰ: ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਰਜੀਵੜੇ ਯੋਧੇ ਸ਼ਹੀਦ ਬਾਬਾ ਦਿੱਤ ਮੱਲ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਪਿੰਡ ਕੁਰੇਸ਼ੀਆਂ ਵਿੱਚ 76ਵਾਂ ਸਾਲਾਨਾ ਜੋੜ ਮੇਲਾ ਤੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਸ਼ਰਧਾਲੂਆਂ ਵਲੋਂ ਰਖਾਏ 64 ਅਖੰਡ ਪਾਠਾਂ ਦੇ ਭੋਗਾਂ ਉਪਰੰਤ ਮਹਾਨ ਕੀਰਤਨ ਦਰਬਾਰ ਦੀ ਅਰੰਭਤਾ ਹੋਈ ਜਿਸ ਵਿੱਚ ਭਾਈ ਅਵਤਾਰ ਸਿੰਘ ਦਾ ਰਾਗੀ ਜੱਥਾ, ਨਿਰਵੈਰ ਕਵੀਸ਼ਰੀ ਜੱਥਾ, ਬੀਬੀ ਜਸਪ੍ਰੀਤ ਕੌਰ ਪਟਿਆਲਾ ਵਾਲਿਆਂ ਦਾ ਜਥਾ, ਭਾਈ ਮਨਜੀਤ ਸਿੰਘ ਦਾ ਕਵੀਸ਼ਰੀ ਜੱਥਾ ਅਤੇ ਭਾਈ ਜਰਨੈਲ ਸਿੰਘ ਬੈਂਸ ਦਾ ਢਾਡੀ ਜੱਥੇ ਨੇ ਗੁਰ-ਇਤਿਹਾਸ ਸਰਵਣ ਕਰ ਕੇ ਸੰਗਤ ਨੂੰ ਨਿਹਾਲ ਕੀਤਾ। ਸੰਤ ਬਾਬਾ ਹਰਚਰਨ ਸਿੰਘ ਰਮਦਾਸਪੁਰ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਭਾਈ ਸੁਖਦੇਵ ਸਿੰਘ ਦੇਬਾ ਨੇ ਮੰਚ ਸੰਚਾਲਨ ਕੀਤਾ। -ਪੱਤਰ ਪ੍ਰੇਰਕ

ਲਾਇਬ੍ਰੇਰੀ ਦੀ ਮਹੱਤਤਾ ਸਬੰਧੀ ਪ੍ਰੋਗਰਾਮ

ਧਾਰੀਵਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਅਤੇ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਅਜੋਕੇ ਵਿਦਿਆਰਥੀ ਵਰਗ ਨੂੰ ਲਾਇਬ੍ਰੇਰੀ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਓਰੀਐਂਟੇਸਨ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਦੇ ਦਿਸਾ ਨਿਰਦੇਸ਼ ਅਧੀਨ ਕਾਲਜ ਲਾਇਬ੍ਰੇਰੀਅਨ ਸਰਬਜੀਤ ਕੌਰ ਨੇ ਇਹ ਪ੍ਰੋਗਰਾਮ ਉਲੀਕਿਆ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਕਿਹਾ ਕਿ ਕਿਤਾਬਾਂ ਜੀਵਨ ਦਾ ਅਨਮੋਲ ਗਹਿਣਾ ਹਨ। -ਪੱਤਰ ਪ੍ਰੇਰਕ

ਮਰਨ ਉਪਰੰਤ ਦੇਹ ਤੇ ਨੇਤਰਦਾਨ ਦਾ ਪ੍ਰਣ

ਹੁਸ਼ਿਆਰਪੁਰ: ਮੁਹੱਲਾ ਹਰੀ ਨਗਰ ਵਾਸੀ ਮਧੂ ਭਾਰਦਵਾਜ ਨੇ ਮਰਨ ਤੋਂ ਬਾਅਦ ਆਪਣੀ ਦੇਹ ਦਾਨ ਕਰਨ ਅਤੇ ਉਨ੍ਹਾਂ ਦੇ ਪਤੀ ਅਸ਼ੋਕ ਭਾਰਦਵਾਜ ਨੇ ਮਰਨ ਉਪਰੰਤ ਨੇਤਰਦਾਨ ਕਰਨ ਦਾ ਪ੍ਰਣ ਲਿਆ ਹੈ। ਰੋਟਰੀ ਆਈ ਬੈਂਕ ਦੇ ਪ੍ਰਧਾਨ ਸੰਜੀਵ ਅਰੋੜਾ, ਚੇਅਰਮੈਨ ਜੇ.ਬੀ ਬਹਿਲ ਅਤੇ ਮਿਊਂਸਪਲ ਕੌਂਸਲਰ ਰਾਜੇਸ਼ਵਰ ਦਿਆਲ ਨੇ ਉਕਤ ਦੰਪਤੀ ਨੂੰ ਪ੍ਰਣ ਪੱਤਰ ਭੇਟ ਕੀਤੇ। ਕੌਂਸਲਰ ਰਾਜੇਸ਼ਵਰ ਦਿਆਲ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਮਦਨ ਲਾਲ ਮਹਾਜਨ, ਜਸਵੀਰ ਕੌਰ, ਪ੍ਰੋ. ਦਲਜੀਤ ਸਿੰਘ, ਸ਼ਿਆਮ ਸੁੰਦਰ ਮੌਦਗਿਲ, ਸੁਮਨ ਲਤਾ ਮੌਦਗਿਲ, ਵਿਕਾਸ ਸੈਣੀ, ਅਭਿਸ਼ੇਕ ਭਾਰਦਵਾਜ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ: ਪੰਜਾਬੀ ਸਾਹਿਤ ਦੇ ਖੋਜਾਰਥੀਆਂ ਦੇ ਮਾਰਗ-ਦਰਸ਼ਕ ਮਸੀਹਾ ਡਾ. ਰਤਨ ਸਿੰਘ ਜੱਗੀ ਦੇ ਦੇਹਾਂਤ ’ਤੇ ਪੰਜਾਬੀ ਅਤੇ ਸੰਸਕ੍ਰਿਤ ਦੇ ਵਿੱਦਿਅਕ ਅਤੇ ਸਾਹਿਤਕ ਭਾਈਚਾਰੇ ਸਮੇਤ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ ਮੈਂਬਰਾਂ ਨੇ ਡਾ. ਜੱਗੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਦੀਵੀ ਅਣਹੋਂਦ ਕਾਰਨ ਪੰਜਾਬੀ ਸਾਹਿਤਕ ਖੋਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਪੈ ਗਿਆ ਹੈ। -ਪੱਤਰ ਪ੍ਰੇਰਕ

Advertisement