ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਰਿਟ ’ਚ ਆਈ ਸਿਮਰਨਜੋਤ ਨੂੰ ਸਪੀਕਰ ਵੱਲੋਂ 31,000 ਰੁਪਏ ਦੇਣ ਦਾ ਐਲਾਨ

04:37 AM May 20, 2025 IST
featuredImage featuredImage
ਮੈਰਿਟ ਵਿੱਚ ਆਉਣ ਵਾਲੀ ਸਿਮਰਨਜੋਤ ਕੌਰ ਨੂੰ ਆਸ਼ੀਰਵਾਰ ਦਿੰਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ।

ਬਲਵਿੰਦਰ ਸਿੰਘ ਹਾਲੀ

Advertisement

ਕੋਟਕਪੂਰਾ, 19 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਡਾ. ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਦੀ ਮੈਰਿਟ ਸੂਚੀ ਵਿੱਚ ਆਉਣ ਵਾਲੀ ਵਿਦਿਆਰਥਣ ਸਿਮਰਨਜੋਤ ਕੌਰ ਨੂੰ ਮੁਬਾਰਕਬਾਦ ਅਤੇ ਆਸ਼ੀਰਵਾਦ ਦੇਣ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਸਨੂੰ 31,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਇਸ ਸਮੇਂ ਉਨ੍ਹਾਂ ਸਿਮਰਨਜੋਤ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰ, ਧਾਰਮਿਕ, ਵਾਤਾਵਰਨ ਅਤੇ ਖੇਡਾਂ ਵਿੱਚ ਵੀ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਹੁਣ ਬਦਲ ਚੁੱਕੀ ਹੈ। ਉਨ੍ਹਾਂ ਵੱਲੋਂ ਪੁੱਛੇ ਜਾਣ ’ਤੇ ਸਿਮਰਨਜੋਤ ਕੌਰ ਨੇ ਦੱਸਿਆ ਕਿ ਉਹ ਡਾਕਟਰ ਬਣ ਕੇ ਲੋੜਵੰਦਾਂ ਦੀ ਸੇਵਾ ਕਰਨ ਦੀ ਇੱਛਾ ਰੱਖਦੀ ਹੈ। ਉਸ ਨੇ ਕਿਹਾ ਕਿ ਸਕੂਲ ਟਾਈਮ ਤੋਂ ਇਲਾਵਾ ਉਹ ਚਾਰ ਘੰਟੇ ਤੋਂ ਵੱਧ ਸਮਾਂ ਰੋਜ਼ਾਨਾ ਪੜ੍ਹਾਈ ਕਰਦੀ ਹੈ ਅਤੇ ਉਸਨੇ ਆਪਣੀ ਪੜ੍ਹਾਈ ਲਈ ਕੋਈ ਟਿਊਸ਼ਨ ਨਹੀਂ ਰੱਖੀ। ਉਸਨੇ ਕਿਹਾ ਕਿ ਉਸਨੇ ਜਾਂ ਉਸਦੇ ਮਾਪਿਆਂ ਨੇ ਸੋਚਿਆ ਵੀ ਨਹੀਂ ਸੀ ਕਿ ਉਸਦਾ ਸਨਮਾਨ ਕਰਨ ਲਈ ਪੰਜਾਬ ਵਿਧਾਨ ਸਭਾ ਕੇ ਸਪੀਕਰ ਖੁਦ ਚੱਲ ਕੇ ਆਉਣਗੇ। ਇਸ ਸਮੇਂ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਵਲੋਂ ਪੁੱਜੇ ਪ੍ਰੋ. ਐੱਚ.ਐੱਸ. ਪਦਮ, ਗੁਰਿੰਦਰ ਸਿੰਘ ਕੋਟਕਪੂਰਾ ਅਤੇ ਕੈਪਟਨ ਰੂਪ ਚੰਦ ਅਰੋੜਾ ਨੇ ਪੇਸ਼ਕਸ਼ ਕੀਤੀ ਕਿ ਜੇਕਰ ਸਿਮਰਨਜੋਤ ਕੌਰ ਡਾਕਟਰ ਬਣ ਕੇ ਮਿਲਟਰੀ ਵਿੱਚ ਡਾਕਟਰੀ ਸੇਵਾਵਾਂ ਦੇਣਾ ਚਾਹੇ ਦਾ ਕਲੱਬ ਉਸਨੂੰ ਅੱਗੇ ਪੜ੍ਹਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਪੰਨਾ ਲਾਲ ਨੇ ਆਪਣੇ ਵੱਲੋਂ 11 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਸਿਮਰਨਜੋਤ ਨੂੰ ਸੌਂਪਦਿਆਂ ਆਖਿਆ ਕਿ ਉਸਦੀ 12ਵੀਂ ਤੱਕ ਫ਼ੀਸ ਮੁਆਫ਼ ਹੋਵੇਗੀ, ਵਰਦੀਆਂ ਅਤੇ ਕਿਤਾਬਾਂ ਵੀ ਉਸ ਨੂੰ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਦਸਵੀਂ ਦੇ ਇੰਚਾਰਜ ਲੈਕਚਰਾਰ ਸੁਧੀਰ ਸੋਹੀ ਨੇ ਵੀ ਵਿਦਿਆਰਥਣ ਦੀਆਂ ਚੰਗੀਆਂ ਅਤੇ ਉਸਾਰੂ ਆਦਤਾਂ ਦਾ ਵਰਨਣ ਕੀਤਾ। ਸਿਮਰਨਜੋਤ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਮਰਨਜੋਤ ਨਰਸਰੀ ਜਮਾਤ ਤੋਂ ਹੀ ਹੁਸ਼ਿਆਰ ਹੈ ਅਤੇ ਹਰ ਸਾਲ ਪਹਿਲੀ ਪੁਜ਼ੀਸ਼ਨ ਲੈਂਦੀ ਰਹੀ ਹੈ।

Advertisement
Advertisement