ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਤੇਈ ਔਰਤਾਂ ਵੱਲੋਂ ਅਸਾਮ ਰਾਈਫ਼ਲਜ਼ ਖ਼ਿਲਾਫ਼ ਪ੍ਰਦਰਸ਼ਨ

07:20 AM Aug 08, 2023 IST
ਇੰਫਾਲ ਵਿੱਚ ਅਸਾਮ ਰਾਈਫ਼ਲਜ਼ ਖ਼ਿਲਾਫ਼ ਪ੍ਰਦਰਸ਼ਨ ਕਰਦੀਆਂ ਹੋਈਆਂ ਮੈਤੇਈ ਔਰਤਾਂ। -ਫੋਟੋ: ਪੀਟੀਆਈ

ਇੰਫਾਲ, 7 ਅਗਸਤ
ਮੈਤੇਈ ਭਾਈਚਾਰੇ ਦੀਆਂ ਔਰਤਾਂ ਨਾਲ ਸਬੰਧਤ ਜਥੇਬੰਦੀ ਮੀਰਾ ਪੈਬੀ ਨੇ ਇੰਫਾਲ ਘਾਟੀ ’ਚ ਅਸਾਮ ਰਾਈਫ਼ਲਜ਼ ਦੇ ਜਵਾਨਾਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤੇ। ਵੱਖ ਵੱਖ ਸਥਾਨਾਂ ’ਤੇ ਧਰਨੇ ਦੇ ਕੇ ਔਰਤਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਮੰਗ ਕੀਤੀ ਕਿ ਹਿੰਸਾਗ੍ਰਸਤ ਇਲਾਕਿਆਂ ’ਚੋਂ ਅਸਾਮ ਰਾਈਫ਼ਲਜ਼ ਦੇ ਜਵਾਨਾਂ ਨੂੰ ਹਟਾਇਆ ਜਾਵੇ। ਉਨ੍ਹਾਂ ਨੀਮ ਫ਼ੌਜੀ ਬਲ ’ਤੇ ਇਹ ਵੀ ਦੋਸ਼ ਲਾਇਆ ਕਿ ਜਵਾਨਾਂ ਨੇ ਲੋਕਾਂ ’ਤੇ ਬੁਰੀ ਤਰ੍ਹਾਂ ਤਸ਼ੱਦਦ ਢਾਹਿਆ ਹੈ। ਜਥੇਬੰਦੀ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਮਾਲੋਮ ਤੁਲੀਹਾਲ ਇਲਾਕੇ ’ਚ ਐਤਵਾਰ ਨੂੰ ਮੀਟਿੰਗ ਕਰਕੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਸੀ। ਇੰਫਾਲ ਪੱਛਮੀ ਜ਼ਿਲ੍ਹੇ ਦੇ ਹੋਡਾਮ ਲੀਰਾਕ ਇਲਾਕੇ ’ਚ ਦਰਜਨਾਂ ਔਰਤਾਂ ਸੜਕਾਂ ’ਤੇ ਆ ਗਈਆਂ ਅਤੇ ਉਨ੍ਹਾਂ ਟਿਡਿਮ ਰੋਡ ਦਾ ਇਕ ਮਾਰਗ ਬੰਦ ਕਰ ਦਿੱਤਾ ਜੋ ਬਿਸ਼ਨੂਪੁਰ ਅਤੇ ਚੂਰਾਚਾਂਦਪੁਰ ਜ਼ਿਲ੍ਹਿਆਂ ਨੂੰ ਜੋੜਦਾ ਹੈ। ਉਨ੍ਹਾਂ ਇੰਫਾਲ ਪੂਰਬੀ ਜ਼ਿਲ੍ਹੇ ਦੇ ਐਂਗਮ ਲੀਕਾਈ ਅਤੇ ਖੁਰਾਈ ਇਲਾਕਿਆਂ ਤੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਕਵਾਕੀਥੇਲ, ਉਰੀਪੋਕ ਅਤੇ ਸਿੰਗਜਮੇਈ ਇਲਾਕਿਆਂ ’ਚ ਵੀ ਪ੍ਰਦਰਸ਼ਨ ਕੀਤੇ। ਅਜਿਹੇ ਰੋਸ ਪ੍ਰਦਰਸ਼ਨ ਥੋਊਬਲ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ’ਚ ਵੀ ਹੋਏ। ਹੋਡਾਮ ਲੀਰਾਕ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਕ ਪ੍ਰਦਰਸ਼ਨਕਾਰੀ ਐੱਲ ਮੇਮਾ ਨੇ ਕਿਹਾ,‘‘ਅਸਾਮ ਰਾਈਫ਼ਲਜ਼ ਦੇ ਜਵਾਨਾਂ ਵੱਲੋਂ ਔਰਤਾਂ ਸਮੇਤ ਲੋਕਾਂ ’ਤੇ ਕੀਤੇ ਜਾ ਰਹੇ ਤਸ਼ੱਦਦ ਕਾਰਨ ਸਾਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਅਸਾਮ ਰਾਈਫ਼ਲਜ਼ ਦੇ ਪੱਖਪਾਤੀ ਹੋਣ ਅਤੇ ਮੈਤੇਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਸਬੂਤ ਸਾਹਮਣੇ ਆਏ ਹਨ।’’ ਉਧਰ ਇੰਫਾਲ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਕਰਫਿਊ ’ਚ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਢਿੱਲ ਦਿੱਤੀ ਗਈ। -ਪੀਟੀਆਈ

Advertisement

ਨਾਗਿਆਂ ਦੀ ਜਥੇਬੰਦੀ ਵੱਲੋਂ ਮਨੀਪੁਰ ’ਚ ਰੈਲੀਆਂ ਭਲਕੇ

ਇੰਫਾਲ: ਨਾਗਾ ਜਥੇਬੰਦੀ ‘ਯੂਨਾਈਟਿਡ ਨਾਗਾ ਕਾਊਂਸਿਲ’ ਨੇ ਸ਼ਾਂਤੀ ਵਾਰਤਾ ’ਤੇ ਮੋਹਰ ਲਾਉਣ ਲਈ ਕੇਂਦਰ ’ਤੇ ਦਬਾਅ ਪਾਉਣ ਵਾਸਤੇ 9 ਅਗਸਤ ਨੂੰ ਮਨੀਪੁਰ ਦੇ ਤਾਮੇਂਗਲੌਂਗ, ਸੇਨਾਪਤੀ, ਉਖਰੁਲ ਅਤੇ ਚੰਦੇਲ ਜ਼ਿਲ੍ਹਿਆਂ ’ਚ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਜਥੇਬੰਦੀ ਨੇ ਕਿਹਾ ਕਿ ਸਮਝੌਤੇ ’ਤੇ ਦਸਤਖ਼ਤ ’ਚ ਦੇਰੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਐੱਨਐੱਸਸੀਐੱਨ (ਆਈਐੱਮ) ਵਿਚਕਾਰ 3 ਅਗਸਤ, 2015 ਨੂੰ ਇਤਿਹਾਸਕ ਸਮਝੌਤਾ ਹੋਇਆ ਸੀ ਪਰ ਉਸ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਲੋੜੀ ਦੇਰੀ ਕਾਰਨ ਸ਼ਾਂਤੀ ਯੋਜਨਾ ਲੀਹ ਤੋਂ ਲੱਥ ਸਕਦੀ ਹੈ। -ਪੀਟੀਆਈ

Advertisement
Advertisement
Advertisement