ਮੈਡੀਕਲ ਕੈਂਪ ਦੌਰਾਨ 48 ਵਿਅਕਤੀਆਂ ਦੀ ਜਾਂਚ
04:53 AM Mar 12, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਮਾਰਚ
ਸਤਯੁੱਗ ਦਰਸ਼ਨ ਚੈਰੀਟੇਬਲ ਡਿਸਪੈਂਸਰੀ ,ਸੰਗੀਤ ਕਲਾ ਕੇਂਦਰ, ਮਹਾਂਵੀਰ ਸਤਸੰਗ ਸਭਾ ਸ਼ੀਲਾ ਨਗਰ ਦੇ ਸਟਾਫ ਮੈਂਬਰਾਂ ਨੇ ਅੱਜ ਕੇਕ ਕੱਟ ਕੇ ਡਿਸਪੈਂਸਰੀ ਤੇ ਸੰਗੀਤ ਕਲਾ ਕੇਂਦਰ ਦਾ 5ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਡਿਸਪੈਂਸਰੀ ਵਿੱਚ ਮੁਫ਼ਤ ਚੈਕਅੱਪ ਤੇ ਸਲਾਹ ਮਸ਼ਵਰਾ ਕੈਂਪ ਲਾਇਆ ਗਿਆ। ਕੈਂਪ ਵਿਚ 48 ਬੀਪੀ ਤੇ ਸ਼ੂਗਰ ਦੇ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ। ਇਸ ਮੌਕੇ ਜਤਿੰਦਰ ਅਰੋੜਾ, ਸਤੀਸ਼ ਕੁਮਾਰ, ਮਨੋਜ ਗਾਬਾ, ਲੱਕੀ ਮੁੰਜਾਲ ਤੇ ਅਨਿਲ ਚਾਵਲਾ ਨੇ ਕਿਹਾ ਕਿ ਡਿਸਪੈਂਸਰੀ ਵਿਚ ਅੱਖਾਂ ਦੇ ਡਾਕਟਰ, ਜਨਰਲ ਓਪੀਡੀ, ਦੰਦਾਂ ਦੇ ਡਾਕਟਰ ਤੇ ਫਿਜੀਓਥਰੈਪੀ ਆਦਿ ਦੀਆਂ ਸਹੂਲਤਾਂ ਉਪਲਬਧ ਹਨ। ਸ੍ਰੀ ਗਾਬਾ ਨੇ ਕਿਹਾ ਕਿ ਕੇਂਦਰ ਆਪਣੇ ਸੰਸਥਾਪਕ ਕੇਂਦਰ ਸਤਯੁੱਗ ਦਰਸ਼ਨ ਟਰੱਸਟ ਫਰੀਦਾਬਾਦ ਤੋਂ ਨਿਰੰਤਰ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕਰਦਾ ਹੈ।
Advertisement
Advertisement