ਮੇਰਠ ਵਿੱਚ ਕਿਸਾਨ ਦੇ ਘਰੋਂ ਸੌ ਸੱਪ ਨਿਕਲੇ
05:32 AM Jun 03, 2025 IST
ਮੇਰਠ: ਮੇਰਠ ਜ਼ਿਲ੍ਹੇ ਦੇ ਸਮੌਲੀ ਪਿੰਡ ਵਿੱਚ ਕਿਸਾਨ ਦੇ ਘਰ ਦੇ ਵਿਹੜੇ ’ਚੋਂ ਅਚਾਨਕ ਸੌ ਦੇ ਕਰੀਬ ਸੱਪ ਨਿਕਲਣ ਲੱਗ ਪਏ। ਇਸ ਘਟਨਾ ਨਾਲ ਪਿੰਡ ਵਾਸੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਡਰ ਦੇ ਮਾਰੇ ਕਿਸਾਨ ਨੇ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ 50 ਤੋਂ ਵੱਧ ਸੱਪ ਮਾਰ ਕੇ ਟੋਏ ਵਿੱਚ ਦੱਬ ਦਿੱਤੇ। ਜੰਗਲਾਤ ਵਿਭਾਗ ਦੇ ਡਿਵੀਜ਼ਨਲ ਜੰਗਲਾਤ ਅਫਸਰ (ਡੀਐੱਫਓ) ਰਾਜੇਸ਼ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਭਾਗੀ ਟੀਮ ਨੂੰ ਜਾਂਚ ਲਈ ਮੌਕੇ ’ਤੇ ਭੇਜਿਆ ਗਿਆ ਹੈ। -ਪੀਟੀਆਈ
Advertisement
Advertisement