ਮੇਅਰ ਵੱਲੋਂ ਵਾਰਡ 18 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ
04:10 AM May 30, 2025 IST
ਯਮੁਨਾਨਗਰ (ਦੇਵਿੰਦਰ ਸਿੰਘ): ਇੱਥੇ ਨਗਰ ਨਿਗਮ ਦੇ ਵਾਰਡ ਨੰਬਰ 18 ਵਿੱਚ ਕੌਂਸਲਰ ਉੱਜਵਲ ਠਾਕੁਰ ਦੀ ਮੌਜੂਦਗੀ ਵਿੱਚ ਮੇਅਰ ਸੁਮਨ ਬਾਹਮਣੀ ਨੇ ਅੱਜ 32 ਲੱਖ 16 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇਲਾਕੇ ਦੇ ਸੀਨੀਅਰ ਨਾਗਰਿਕਾਂ ਤੋਂ ਨੀਂਹ ਪੱਥਰ ਰਖਵਾਇਆ ਅਤੇ ਨਾਰੀਅਲ ਤੋੜ ਕੇ ਵਿਕਾਸ ਕਾਰਜਾਂ ਦੇ ਨਿਰਮਾਣ ਦਾ ਉਦਘਾਟਨ ਕੀਤਾ। ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਨਗਰ ਨਿਗਮ ਵਾਰਡ ਨੰਬਰ 18 ਦੇ ਨਿਊ ਨਾਨਕ ਨਗਰ, ਵਾਲਮੀਕਿ ਬਸਤੀ, ਮੰਡੇਬਰ ਜਾਮਪੁਰ ਵਿੱਚ ਗਲੀਆਂ ਅਤੇ ਨਾਲੀਆਂ ਬਣਾਈਆਂ ਜਾਣਗੀਆਂ। ਇਨ੍ਹਾਂ ਵਿਕਾਸ ਕਾਰਜਾਂ ਕਾਰਨ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਨੂੰ ਆਸਾਨ ਆਵਾਜਾਈ ਅਤੇ ਨਿਕਾਸੀ ਸਹੂਲਤਾਂ ਮਿਲਣਗੀਆਂ।
Advertisement
Advertisement