ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਖ ਮੰਤਰੀ ਪੈਨਸ਼ਨਰਾਂ ਨੂੰ ਬਕਾਏ ਦੇਣ ਬਾਰੇ ਮੁੜ ਵਿਚਾਰ ਕਰੇ: ਜਵੰਦਾ

05:40 AM May 09, 2025 IST
featuredImage featuredImage
ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਮੀਟਿੰਗ ਵਿੱਚ ਸ਼ਾਮਲ ਪੈਨਸ਼ਨਰ।

ਪੱਤਰ ਪ੍ਰੇਰਕ
ਸਮਰਾਲਾ, 8 ਮਈ
ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਸਮਰਾਲਾ ਵਿੱਚ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪਹਿਲਗਾਮ ਵਿੱਚ ਅਤਿਵਾਦੀਆਂ ਹੱਥੋਂ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸੰਗਠਨ ਦੇ ਕਾਰਜਕਾਰੀ ਮੈਂਬਰ ਨੇਤਰ ਸਿੰਘ ਮੁੱਤਿਓਂ ਦੇ ਵੱਡੇ ਜੀਜਾ ਗੁਰਦੇਵ ਸਿੰਘ ਦੇ ਚਲਾਣਾ ਕਰਨ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਵੰਦਾ ਨੇ ਕਿਹਾ ਤੇ ਇਕ ਜਨਵਰੀ 2016 ਤੋਂ ਬਾਅਦ ਪੇਅ ਕਮਿਸ਼ਨ ਦਾ ਬਕਾਇਆ ਉਡੀਕਦਿਆਂ ਲਗਪਗ 40 ਹਜ਼ਾਰ ਪੈਨਸ਼ਨਰ ਸਵਰਗਵਾਸ ਹੋ ਚੁੱਕੇ ਹਨ, ਪਰ ਸਰਕਾਰ ਵੱਲੋਂ ਇਹ ਬਕਾਇਆ 42 ਕਿਸ਼ਤਾਂ ਵਿੱਚ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜੋ ਕਿ 1 ਅਪਰੈਲ 2025 ਤੋਂ ਸ਼ੁਰੂ ਹੋਈਆਂ ਹਨ।

Advertisement

ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਨਸ਼ਨ ਜਥੇਬੰਦੀਆਂ ਵੱਲੋਂ ਵਾਰ ਵਾਰ ਲਿਖਤੀ ਅਪੀਲ ਕੀਤੀ ਗਈ ਕਿ ਬਕਾਏ ਸਬੰਧੀ ਜਾਰੀ ਸਮਾਂ ਸਾਰਨੀ ’ਤੇ ਪੁਨਰ ਵਿਚਾਰ ਕਰਕੇ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ। ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਸੀ.ਐਚ.ਟੀ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਮੁਲਾਜ਼ਮ, ਪੈਨਸ਼ਨਰ, ਕਿਸਾਨ, ਮਜ਼ਦੂਰ ਵਰਗ ਆਪਣੇ ਹੱਕਾਂ ਲਈ ਧਰਨੇ ਮੁਜਾਹਰੇ ਕਰਨ ਲਈ ਸੜਕਾਂ ਤੇ ਉਤਰੇ ਹੋਏ ਹਨ। ਸਿਹਤ ਵਿਭਾਗ ਤੋਂ ਰਿਟਾਇਰਡ ਯਸਪਾਲ ਨੇ ਚੰਗੀ ਸਿਹਤ ਦੇ ਰਾਜ਼ ਸਾਂਝੇ ਕੀਤੇ। ਸੀਨੀਅਰ ਮੀਤ ਪ੍ਰਧਾਨ ਦਲੀਪ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਬੁਨਿਆਦੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਕੁਲਭੂਸ਼ਨ ਉਟਾਲਾਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਹਰੀ ਚੰਦ ਰਿਟਾਇਰਡ ਲੈਕਚਰਾਰ ਨੇ ਬਾਖੂਬੀ ਨਿਭਾਈ। ਮੀਟਿੰਗ ਵਿੱਚ ਹੈੱਡ ਮਾਸਟਰ ਪ੍ਰੇਮਨਾਥ ਕੈਸ਼ੀਅਰ, ਕੁਲਵੰਤ ਰਾਏ ਮੀਤ ਪ੍ਰਧਾਨ, ਜੈ ਰਾਮ, ਗੁਰਚਰਨ ਸਿੰਘ, ਮੇਲਾ ਸਿੰਘ ਪ੍ਰਧਾਨ ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ, ਯਸ਼ਪਾਲ, ਸੁਰਿੰਦਰ ਵਰਮਾ, ਮਾ. ਸ਼ਮਸ਼ੇਰ ਸਿੰਘ, ਹਰਬੰਸ ਸਿੰਘ, ਯਸ਼ਪਾਲ ਮਿੰਟਾ, ਦਰਸ਼ਨ ਸਿੰਘ ਕਟਾਣੀ, ਭਰਪੂਰ ਸਿੰਘ, ਬਲਵਿੰਦਰ ਸਿੰਘ, ਹਿੰਮਤ ਸਿੰਘ, ਗੁਰਚਰਨ ਸਿੰਘ, ਰਤਨ ਲਾਲ ਤੇ ਹੋਰ ਹਾਜ਼ਰ ਸਨ। 

Advertisement
Advertisement