ਮੁੱਖ ਮੰਤਰੀ ਦੇ ਹੁਕਮਾਂ ਮਗਰੋਂ 30 ਤੋਂ ਵੱਧ ਟਿੱਪਰ ਜ਼ਬਤ
05:25 AM Jun 10, 2025 IST
ਪੱਤਰ ਪ੍ਰੇਰਕ
ਸਮਾਣਾ, 9 ਜੂਨ
ਇੱਥੇ ਸੱਤ ਮਾਸੂਮ ਬੱਚਿਆਂ ਤੇ ਡਰਾਈਵਰ ਦੀ ਮੌਤ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਹੁਕਮਾਂ ’ਤੇ ਟਿੱਪਰਾਂ ਦਾ ਗੜ੍ਹ ਮੰਨੇ ਜਾਂਦੇ ਸਮਾਣਾ ਖੇਤਰ ਵਿੱਚ ਐੱਸਪੀ ਵੈਭਵ ਚੌਧਰੀ ਦੀ ਅਗਵਾਈ ਹੇਠ ਅੱਜ ਮਵੀ ਕਲਾਂ ਟਰੈਫਿਕ ਪੁਲੀਸ ਨੇ ਸੜਕਾਂ ’ਤੇ ਚੱਲ ਰਹੇ 30 ਤੋਂ ਵੱਧ ਨਾਜਾਇਜ਼ ਟਿੱਪਰਾਂ ਨੂੰ ਜ਼ਬਤ ਕੀਤਾ। ਐੱਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਕਾਗਜ਼ ਅਧੂਰੇ ਹੋਣ ਕਾਰਨ ਇਨ੍ਹਾਂ ਟਿੱਪਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਣਾ ਸਬ-ਡਿਵੀਜ਼ਨ ਵਿੱਚ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਹੈਵੀ ਓਵਰਲੋਡ ਵਾਹਨਾਂ ਅਤੇ ਡਰਾਈਵਰਾਂ ਦੇ ਅਧੂਰੇ ਕਾਗਜ਼ਾਂ ਨੂੰ ਚੈੱਕ ਕੀਤਾ ਗਿਆ। ਇਸ ਦੌਰਾਨ ਨਾਜਾਇਜ਼ ਟਿੱਪਰਾਂ ਖ਼ਿਲਾਫ ਕਾਰਵਾਈ ਕੀਤੀ ਗਈ। ਇਸ ਮੌਕੇ ਉਨ੍ਹਾਂ 30 ਤੋਂ ਵੱਧ ਟਿੱਪਰਾਂ ਨੂੰ ਬੰਦ ਕਰਨ ਦੀ ਪੁਸ਼ਟੀ ਕੀਤੀ। ਅਧਿਕਾਰੀ ਅਨੁਸਾਰ ਇਸ ਇਲਾਕੇ ਨੂੰ ਨਾਜਾਇਜ਼ ਤਰੀਕੇ ਅਤੇ ਅਧੂਰੇ ਕਾਗਜ਼ਾਤਾਂ ਸਣੇ ਚੱਲ ਰਹੇ ਹੈਵੀ ਵਹੀਕਲਾਂ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾਵੇਗਾ।
Advertisement
Advertisement