ਮੁੱਖ ਮੰਤਰੀ ਦੇ ਦਫ਼ਤਰ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾ ’ਤੇ
ਹਰਦੀਪ ਸਿੰਘ ਸੋਢੀ
ਧੂਰੀ, 16 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਸ਼ਹਿਰ ਧੂਰੀ ਅੰਦਰ ਪੁਰਾਣੀ ਤਹਿਸੀਲ ਕੰਪਲੈਕਸ ਦੀ ਇਮਾਰਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਦਫ਼ਤਰ ਬਣਾਉਣ ਲਈ ਇਮਾਰਤ ਦੀ ਕਾਇਆ ਕਲਪ ਕਰ ਦਿੱਤੀ ਹੈ, ਇਸ ਇਮਾਰਤ ਦੀ ਸਜਾਵਟ ਵੇਖਿਆ ਹੀ ਬਣਦੀ ਹੈ। ਇਸ ਇਮਾਰਤ ਵਿੱਚ ਲੋਕਾਂ ਦੇ ਬੈਠਣ ਲਈ ਪਾਰਕ ਤੇ ਗੱਡੀਆਂ ਲਈ ਖੁੱਲ੍ਹੀ ਪਾਰਕਿੰਗ ਤੇ ਪੁਰਾਣੇ ਕਮਰਿਆ ਨੂੰ ਨਵਾ ਰੂਪ ਦਿੱਤਾ ਗਿਆ ਤੇ ਇਸ ਇਮਾਰਤ ਦੇ ਦੋ ਗੇਟ ਰੱਖੇ ਗਏ ਹਨ ਤੇ ਲੋਕਾਂ ਤੇ ਅਫਸਰਾਂ ਲਈ ਵੱਡਾ ਮੀਟਿੰਗ ਹਾਲ ਬਣਾਇਆ ਗਿਆ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਡੇ ਅਫਸਰ ਲੋਕਾਂ ਦੀਆਂ ਮੁਸਕਲਾਂ ਸੁਣਿਆ ਕਰਨਗੇ। ਸਰਕਾਰੀ ਕੰਮਾਂ ਦੀ ਦੇਖਭਾਲ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ ਦੇਖਦੇ ਆ ਰਹੇ ਹਨ। ਇਸ ਸਬੰਧੀ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਦਫਤਰ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੱਲਬਾਤ ਕਰਕੇ 20 ਮਈ ਨੂੰ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪੀ ਡਬਲਿਊ ਡੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਇਸ ਇਮਾਰਤ ਦਾ ਦੌਰਾ ਕੀਤਾ ਗਿਆ ਹੈ ਕਿਉਂਕਿ ਕਿ ਇਸ ਇਮਾਰਤ ਦੀ ਉਸਾਰੀ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।