ਮੁੱਕੇਬਾਜ਼ੀ: ਸੱਤ ਤਗ਼ਮਿਆਂ ਨਾਲ ਭਾਰਤ ਪਹਿਲੇ ਸਥਾਨ ’ਤੇ
05:42 AM Jun 24, 2025 IST
ਮਾਹੇ (ਸੈਸ਼ੇਲਜ਼), 23 ਜੂਨ
ਭਾਰਤੀ ਮੁੱਕੇਬਾਜ਼ਾਂ ਨੇ ਇੱਥੇ ਸੈਸ਼ੇਲਜ਼ ਨੈਸ਼ਨਲ ਡੇਅ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਤਿੰਨ ਸੋਨ ਤਗ਼ਮਿਆਂ ਸਮੇਤ ਕੁੱਲ ਸੱਤ ਤਗ਼ਮੇ ਜਿੱਤ ਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਤਿੰਨ ਸੋਨ ਤਗ਼ਮਿਆਂ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਵੀ ਜਿੱਤਿਆ। ਹਿਮਾਂਸ਼ੂ ਸ਼ਰਮਾ (50 ਕਿਲੋਗ੍ਰਾਮ) ਨੇ ਵਾਕਓਵਰ ਰਾਹੀਂ ਸੋਨ ਤਗਮਾ ਜਿੱਤਿਆ, ਜਦਕਿ ਆਸ਼ੀਸ਼ ਮੁਦਸ਼ਾਨੀਆ (55 ਕਿਲੋਗ੍ਰਾਮ) ਨੇ ਫਾਈਨਲ ’ਚ 4-1 ਨਾਲ ਜਿੱਤ ਹਾਸਲ ਕੀਤੀ। ਗੌਰਵ ਚੌਹਾਨ ਨੇ 90 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਦੇ ਫਾਈਨਲ ’ਚ 3-2 ਨਾਲ ਜਿੱਤ ਹਾਸਲ ਕਰਕੇ ਦੇਸ਼ ਲਈ ਤੀਜਾ ਸੋਨ ਤਗਮਾ ਜਿੱਤਿਆ। ਅਨਮੋਲ (60 ਕਿਲੋਗ੍ਰਾਮ), ਆਦਿਤਿਆ ਯਾਦਵ (65 ਕਿਲੋਗ੍ਰਾਮ) ਅਤੇ ਨੀਰਜ (75 ਕਿਲੋਗ੍ਰਾਮ) ਨੂੰ ਚਾਂਦੀ ਦੇ ਤਗਮਿਆਂ ਨਾਲ ਸਬਰ ਕਰਨਾ ਪਿਆ। -ਪੀਟੀਆਈ
Advertisement
Advertisement