ਮੁੱਕੇਬਾਜ਼ੀ ਫੈਡਰੇਸ਼ਨ ਦੀ ਚੋਣ ਮੁਲਤਵੀ
04:51 AM Mar 27, 2025 IST
ਨਵੀਂ ਦਿੱਲੀ, 26 ਮਾਰਚ
Advertisement
ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ 28 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਅੱਜ ਮੁਲਤਵੀ ਕਰਦਿਆਂ ਕਿਹਾ ਕਿ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟਾਂ ਵੱਲੋਂ ਸੰਸਥਾ ਦੇ ਚੋਣ ਮੰਡਲ ’ਚੋਂ ਹਟਾਏ ਨਾਂ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ‘ਮੂਲ ਰੂਪ ਵਿੱਚ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪ੍ਰਕਿਰਿਆ ਪੂਰੀ ਕਰਨੀ ਅਸੰਭਵ ਹੈ।’ ਆਪਣੀਆਂ ਮੈਂਬਰ ਇਕਾਈਆਂ ਨੂੰ ਭੇਜੇ ਗਏ ਨੋਟੀਫਿਕੇਸ਼ਨ ਵਿੱਚ ਬੀਐੱਫਆਈ ਨੇ ਕਿਹਾ, ‘ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 28 ਮਾਰਚ ਨੂੰ ਹੋਣ ਵਾਲੀ ਬੀਐੱਫਆਈ ਦੀ ਸਾਲਾਨਾ ਆਮ ਮੀਟਿੰਗ (ਏਜੀਐੱਮ) ਮੁਲਤਵੀ ਕਰ ਦਿੱਤੀ ਗਈ ਹੈ।’ ਅਹੁਦੇਦਾਰਾਂ ਦੀ ਚੋਣ ਏਜੀਐੱਮ ਦੌਰਾਨ ਹੀ ਹੋਣੀ ਸੀ। ਬੀਐੱਫਆਈ ਨੇ ਕਿਹਾ ਕਿ ਏਜੀਐਮ ਨੂੰ ਮੁਲਤਵੀ ਕਰਨ ਦਾ ਫ਼ੈਸਲਾ 21 ਮਾਰਚ ਨੂੰ ਚੋਣ ਅਧਿਕਾਰੀ (ਸੇਵਾਮੁਕਤ ਜਸਟਿਸ) ਆਰਕੇ ਗੌਬਾ ਦੇ ਹੁਕਮ ਤੋਂ ਬਾਅਦ ਜ਼ਰੂਰੀ ਹੋ ਗਿਆ ਸੀ। -ਪੀਟੀਆਈ
Advertisement
Advertisement