ਮੁੱਕੇਬਾਜ਼ੀ: ਪਵਨ ਥਾਈਲੈਂਡ ਓਪਨ ਦੇ ਕੁਆਰਟਰ ਫਾਈਨਲ ’ਚ
05:14 AM May 26, 2025 IST
ਬੈਂਕਾਕ, 25 ਮਈ
ਭਾਰਤੀ ਮੁੱਕੇਬਾਜ਼ ਪਵਨ ਬਰਤਵਾਲ ਨੇ ਅੱਜ ਇੱਥੇ ਪੁਰਸ਼ਾਂ ਦੇ 55 ਕਿਲੋ ਭਾਰ ਵਰਗ ਵਿੱਚ ਕੰਬੋਡੀਆ ਦੇ ਸਾਓ ਰੰਗਸੇ ਨੂੰ 5-0 ਨਾਲ ਹਰਾ ਕੇ ਚੌਥੇ ਥਾਈਲੈਂਡ ਓਪਨ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕੌਮੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪਵਨ ਨੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਉਤਰਾਖੰਡ ਦੇ ਮੁੱਕੇਬਾਜ਼ ਨੇ ਸ਼ੁਰੂ ਵਿੱਚ ਰੱਖਿਆਤਮਕ ਰੁਖ਼ ਅਪਣਾਇਆ। ਉਸ ਨੇ ਆਪਣੇ ਮੌਕਿਆਂ ਦੀ ਉਡੀਕ ਕੀਤੀ ਅਤੇ ਆਪਣੇ ਵਿਰੋਧੀ ਦੇ ਚਿਹਰੇ ’ਤੇ ਸ਼ਕਤੀਸ਼ਾਲੀ ਮੁੱਕਾ ਮਾਰ ਕੇ ਮੈਚ ’ਤੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ। ਇਸ ਵੱਕਾਰੀ ਟੂਰਨਾਮੈਂਟ ਲਈ ਭਾਰਤ ਨੇ 19 ਮੈਂਬਰੀ ਟੀਮ ਨੂੰ ਮੈਦਾਨ ਵਿੱਚ ਉਤਾਰਿਆ ਹੈ। -ਪੀਟੀਆਈ
Advertisement
Advertisement