ਮੁੱਕੇਬਾਜ਼ੀ: ਦੀਪਕ ਅਤੇ ਨਮਨ ਨੂੰ ਸੋਨ ਤਗ਼ਮੇ
04:28 AM Jun 02, 2025 IST
ਬੈਂਕਾਕ: ਦੀਪਕ ਅਤੇ ਨਮਨ ਤੰਵਰ ਨੇ ਥਾਈਲੈਂਡ ਓਪਨ ਵਿੱਚ ਆਪੋ-ਆਪਣੇ ਵਰਗ ਵਿੱਚ ਸੋਨ ਤਗ਼ਮੇ ਜਿੱਤੇ ਹਨ। ਭਾਰਤੀ ਮੁੱਕੇਬਾਜ਼ਾਂ ਦੀ ਝੋਲੀ ਵਿੱਚ ਕੁੱਲ ਅੱਠ ਮੈਡਲ ਇਸ ਟੂਰਨਾਮੈਂਟ ’ਚ ਪਏ ਹਨ। ਦੀਪਕ ਨੇ 75 ਕਿਲੋਵਰਗ ਵਿੱਚ ਉਜਬੇਕਿਸਤਾਨ ਦੇ ਅਬਦੁਰਖਿਮੋਵ ਜਾਵੋਖਿਰ ਨੂੰ 5.0 ਨਾਲ ਹਰਾਇਆ ਜਦਕਿ ਨਮਨ ਨੇ ਚੀਨ ਦੇ ਹਾਨ ਸ਼ੁਝੇਨ ਨੂੰ 90 ਕਿਲੋ ਫਾਈਨਲ ਵਿੱਚ 4.1 ਨਾਲ ਹਰਾਇਆ। ਮਹਿਲਾਵਾਂ ਦੇ 80 ਪਲੱਸ ਕਿਲੋ ਵਰਗ ਵਿੱਚ ਕਿਰਨ ਨੂੰ ਕਜ਼ਾਕਿਸਤਾਨ ਦੀ ਯੇਲਡਾਨਾ ਯਾਲਿਪੋਵਾ ਨੇ 3.2 ਨਾਲ ਹਰਾਇਆ ਜਿਸ ਨੂੁੰ ਚਾਂਦੀ ਦੇ ਤਗ਼ਮੇ ’ਤੇ ਹੀ ਸੰਤੁਸ਼ਟੀ ਹੋਣਾ ਪਿਆ। ਤਮੰਨਾ, ਪ੍ਰਿਯਾ, ਸੰਜੂ, ਸਨੇਹ ਅਤੇ ਐੱਲ ਰਾਲਟੇ ਨੂੰ ਕਾਂਸੀ ਦੇ ਤਗ਼ਮੇ ਮਿਲੇ ਹਨ। -ਪੀਟੀਆਈ
Advertisement
Advertisement