ਮੁਹੱਰਮ ਮੌਕੇ ਕਰੰਟ ਲੱਗਣ ਕਾਰਨ ਇੱਕ ਦੀ ਮੌਤ
05:32 AM Jul 07, 2025 IST
ਗਿਰਡੀਹ, 6 ਜੁਲਾਈ
ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਵਿੱਚ ਅੱਜ ਮੁਹੱਰਮ ਜਲੂਸ ਦੀਆਂ ਤਿਆਰੀਆਂ ਮੌਕੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 11:30 ਵਜੇ ਸੂਬਾਈ ਰਾਜਧਾਨੀ ਰਾਂਚੀ ਤੋਂ ਲਗਪਗ 200 ਕਿਲੋਮੀਟਰ ਦੂਰ ਘੋੜਥੰਭਾ ਥਾਣੇ ਅਧੀਨ ਆਉਂਦੇ ਚਕੋਸਿੰਘਾ ਖੇਤਰ ਵਿੱਚ ਵਾਪਰੀ। ਗਿਰਡੀਹ ਦੇ ਡਿਪਟੀ ਕਮਿਸ਼ਨਰ (ਡੀਸੀ) ਰਾਮਨਿਵਾਸ ਯਾਦਵ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਾਜੀਆ ਦਾ ਉੱਪਰਲਾ ਹਿੱਸਾ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਿਆ। ਉਨ੍ਹਾਂ ਕਿਹਾ, ‘‘ਜਦੋਂ ਕੁਝ ਲੋਕ ਤਾਜੀਆ ਰੱਖ ਰਹੇ ਸਨ ਤਾਂ ਇਹ ਹਾਈਵੋਲੇਟਜ ਤਾਰਾਂ ਦੇ ਸੰਪਰਕ ਵਿੱਚ ਆ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।’’ -ਪੀਟੀਆਈ
Advertisement
Advertisement