ਮੀਰਪੁਰ ਕਲਾਂ ਨੇ ਜਿੱਤਿਆ ਅਲੀਕਾਂ ਕ੍ਰਿਕਟ ਟੂਰਨਾਮੈਂਟ
05:40 AM Feb 17, 2025 IST
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 16 ਫਰਵਰੀ
ਖੇਤਰ ਦੇ ਪਿੰਡ ਅਲੀਕਾਂ ਵਿੱਚ ਉਦਾਸੀਨ ਸੰਤ ਬਾਬਾ ਪੂਰਨ ਦਾਸ ਦੇ ਆਸ਼ੀਰਵਾਦ ਨਾਲ ਪੰਜ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੁੱਲ 56 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੈਚ ਝੰਡਾ ਖੁਰਦ ਅਤੇ ਮੀਰਪੁਰ ਕਲਾਂ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਮੀਰਪੁਰ ਕਲਾਂ ਦੀ ਟੀਮ ਨੇ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਝੰਡਾ ਖੁਰਦ ਦੀ ਟੀਮ ਨੇ 8 ਓਵਰਾਂ ਵਿੱਚ 95 ਦੌੜਾਂ ਬਣਾਈਆਂ। ਮੀਰਪੁਰ ਕਲਾਂ ਦੀ ਟੀਮ ਨੇ ਨਿਰਧਾਰਤ ਟੀਚੇ ਨੂੰ ਆਸਾਨੀ ਨਾਲ ਪੂਰਾ ਕੀਤਾ ਅਤੇ ਮੈਚ ਜਿੱਤ ਲਿਆ। ਜੇਤੂ ਟੀਮਾਂ ਨੂੰ ਟਰਾਫੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮਾਸ਼ਾ ਮੀਰਪੁਰ ਕਲਾਂ ਨੂੰ ਮੈਨ ਆਫ਼ ਦਿ ਸੀਰੀਜ਼ ਦਾ ਖਿਤਾਬ ਦਿੱਤਾ ਗਿਆ। ਇਸ ਤੋਂ ਪਹਿਲਾਂ ਸੈਮੀਫਾਈਨਲ ਮੈਚ ਵਿੱਚ ਮੀਰਪੁਰ ਕਲਾਂ ਨੇ ਭੰਗੂ ਨੂੰ ਹਰਾਇਆ ਅਤੇ ਦੂਜੇ ਸੈਮੀਫਾਈਨਲ ਮੈਚ ਵਿੱਚ ਝੰਡਾ ਖੁਰਦ ਨੇ ਸ਼ੇਖਪੁਰਾ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।
Advertisement
Advertisement