ਮੀਮਜ਼ ਤੇ ਟਰੋਲਜ਼ ਮੈਨੂੰ ਪਰਿਭਾਸ਼ਿਤ ਨਹੀਂ ਕਰਦੇ: ਬਿਪਾਸ਼ਾ
ਮੁੰਬਈ:
ਅਦਾਕਾਰਾ ਬਿਪਾਸ਼ਾ ਬਾਸੂ ਨੇ ਹਾਲ ਹੀ ਵਿੱਚ ਉਨ੍ਹਾਂ ਆਨਲਾਈਨ ਟਰੋਲਜ਼ ਦਾ ਜਵਾਬ ਦਿੱਤਾ ਹੈ ਜਿਨ੍ਹਾਂ ’ਚ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਭਾਰ ਵਧਣ ਦੀ ਆਲੋਚਨਾ ਕੀਤੀ ਗਈ ਸੀ। ਅਦਾਕਾਰਾ ਨੇ ਕਿਹਾ ਕਿ ਦੁਖਦਾਈ ਟਿੱਪਣੀਆਂ ਅਤੇ ਮੀਮਜ਼ ਉਸ ਨੂੰ ਪਰਿਭਾਸ਼ਿਤ ਨਹੀਂ ਕਰਦੇ। ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਨਵੰਬਰ 2022 ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਬਿਪਾਸ਼ਾ ਨੇ ਇੰਸਟਾਗ੍ਰਾਮ ’ਤੇ ਵਾਇਰਲ ਉਸ ਰੀਲ ਦਾ ਜਵਾਬ ਦਿੱਤਾ ਹੈ ਜੋ ਜਣੇਪੇ ਤੋਂ ਬਾਅਦ ਉਸ ਦੀ ਦਿੱਖ ’ਤੇ ਕੇਂਦਰਿਤ ਸੀ। ਰੀਲ ਵਿੱਚ ਅਦਾਕਾਰਾ ਦੀਆਂ ਪਿਛਲੇ ਸਾਲਾਂ ਦੀਆਂ ਤਸਵੀਰਾਂ ਨੂੰ ਹੁਣ ਦੀਆਂ ਤਸਵੀਰਾਂ ਨਾਲ ਜੋੜ ਕੇ ਦਿਖਾਇਆ ਗਿਆ ਹੈ ਤੇ ਇਸ ਨਾਲ ‘ਨਾਈਟ ਚੇਂਜ’ ਗੀਤ ਵੀ ਲਾਇਆ ਗਿਆ ਹੈ, ਜੋ ਉਸ ਦੇ ਸਰੀਰਕ ਪਰਿਵਰਤਨ ’ਤੇ ਜ਼ੋਰ ਦਿੰਦਾ ਹੈ। ਰੀਲ ਨੇ ਕਈ ਯੂਜ਼ਰਜ਼ ਦਾ ਧਿਆਨ ਖਿੱਚਿਆ ਜਿਨ੍ਹਾਂ ਵੱਲੋਂ ਅਦਾਕਾਰਾ ਦਾ ਭਾਰ ਵਧਣ ਬਾਰੇ ਵੀ ਟਿੱਪਣੀਆਂ ਕੀਤੀਆਂ। ਇਸ ਦੇ ਜਵਾਬ ਵਿੱਚ ਬਿਪਾਸ਼ਾ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਮੀਮਜ਼ ਤੇ ਟਰੋਲਜ਼ ਦਾ ਉਸ ’ਤੇ ਕੋਈ ਅਸਰ ਨਹੀਂ ਹੋਇਆ। ‘‘ਤੁਹਾਡੇ ਸ਼ਬਦਾਂ ਲਈ ਧੰਨਵਾਦ.. ਉਮੀਦ ਹੈ ਕਿ ਮਨੁੱਖ ਜਾਤੀ ਹਮੇਸ਼ਾ ਲਈ ਇੰਨੀ ਹੋਛੀ ਅਤੇ ਇੰਨੀ ਨੀਵੇਂ ਪੱਧਰ ਦੀ ਨਹੀਂ ਰਹੇਗੀ’’। -ਏਐੱਨਆਈ