ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਤੇ ਹਵਾਵਾਂ ਨੇ ਧਰਤੀ ’ਤੇ ਵਿਛਾਇਆ ਅਗੇਤਾ ਝੋਨਾ

09:58 AM Sep 14, 2024 IST
ਪਿੰਡ ਬਠਲਾਣਾ ਤੋਂ ਗੁਡਾਣਾ ਨੂੰ ਜਾਂਦੀ ਸੜਕ ਨਾਲ ਲੱਗਦੇ ਖੇਤਾਂ ’ਚ ਨੁਕਸਾਨਿਆ ਝੋਨਾ।

ਕਰਮਜੀਤ ਸਿੰਘ ਚਿੱਲਾ
ਬਨੂੜ, 13 ਸਤੰਬਰ
ਇੱਥੇ ਅੱਜ ਸਵੇਰੇ ਪਏ ਮੀਂਹ ਅਤੇ ਤੇਜ਼ ਹਵਾ ਕਾਰਨ ਪੱਕਣ ਕਿਨਾਰੇ ਹੋਏ ਅਗੇਤੇ ਝੋਨੇ ਨੂੰ ਨੁਕਸਾਨ ਪੁੱਜਾ ਹੈ। ਫ਼ਸਲ ਧਰਤੀ ’ਤੇ ਵਿਛਣ ਕਰ ਕੇ ਝਾੜ ’ਤੇ ਅਸਰ ਪਵੇਗਾ। ਗੋਭੀ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਨੂੰ ਵੀ ਮੀਂਹ ਨਾਲ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਦੱਸਿਆ ਕਿ ਝੋਨੇ ਦੇ ਹਾਈਬ੍ਰਿਡ ਬੀਜ ਜ਼ਿਆਦਾ ਵਧਦੇ ਹਨ। ਉਨ੍ਹਾਂ ਦੱਸਿਆ ਕਿ ਆਲੂਆਂ ਵਾਲੇ ਖੇਤਾਂ ਵਿੱਚ ਕਿਸਾਨ ਜਲਦੀ ਪੱਕਣ ਵਾਲੇ ਝੋਨੇ ਦੀ ਕਾਸ਼ਤ ਕਰਦੇ ਹਨ ਤੇ ਅਜਿਹੀਆਂ ਕਿਸਮਾਂ ਦੀ ਅਗਲੇ ਦਸ-ਪੰਦਰਾਂ ਦਿਨਾਂ ਵਿੱਚ ਵਾਢੀ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਤਾਜ਼ਾ ਮੀਂਹ ਨਾਲ ਚੱਲੀ ਹਵਾ ਕਾਰਨ ਝੋਨਾ ਡਿੱਗ ਗਿਆ ਹੈ। ਇਸ ਕਾਰਨ ਝਾੜ ਘਟੇਗਾ।
ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਅਤੇ ਬੱਦਲਵਾਈ ਕਾਰਨ ਝੋਨੇ ਦੇ ਦਾਣਿਆਂ ਵਿੱਚ ਡੋਡੀ ਬਣਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਝੋਨੇ ਨੂੰ ਹੋਰ ਬਿਮਾਰੀਆਂ ਲੱਗਣ ਦਾ ਵੀ ਡਰ ਹੈ। ਕਿਸਾਨਾਂ ਨੇ ਦੱਸਿਆ ਭਾਦੋਂ ਵਿਚ ਲਗਾਤਾਰ ਪੈ ਰਹੀਆਂ ਬਾਰਸ਼ਾਂ ਦਾ ਕਿਸਾਨਾਂ ਨੂੰ ਫ਼ਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋ ਸਕਦਾ ਹੈ। ਕਿਸਾਨਾਂ ਦੱਸਿਆ ਕਿ ਨੀਵੇਂ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਗੋਭੀ ਅਤੇ ਮਿਰਚਾਂ ਦੇ ਬੂਟੇ ਸੁੱਕ ਗਏ ਹਨ।
ਉੱਧਰ ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ। ਜ਼ਿਲ੍ਹਾ ਖੇਤੀਬਾੜੀ ਮੁੱਖ ਅਫ਼ਸਰ ਡਾ ਗੁਰਮੇਲ ਸਿੰਘ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ ਸ਼ੁਭਕਰਨ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਝੋਨੇ ਦੀ ਫ਼ਸਲ ਵਿੱਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਝੋਨੇ ਉੱਤੇ ਕਿਸੇ ਵੀ ਦਵਾਈ ਦਾ ਛਿੜਕਾਅ ਕਰਨ ਤੋਂ ਪਹਿਲਾਂ ਵਿਭਾਗ ਦੀ ਸਲਾਹ ਲਈ ਜਾਵੇ।

Advertisement

Advertisement