ਮੀਂਹ ਕਾਰਨ ਪਾਕਿਸਤਾਨ-ਬੰਗਲਾਦੇਸ਼ ਮੈਚ ਰੱਦ
04:03 AM Feb 28, 2025 IST
ਰਾਵਲਪਿੰਡੀ, 27 ਫਰਵਰੀ
Advertisement
ਇੱਥੇ ਚੈਂਪੀਅਨਜ਼ ਟਰਾਫੀ ਦਾ ਪਾਕਿਸਤਾਨ ਤੇ ਬੰਗਲਾਦੇਸ਼ ਦਰਮਿਆਨ ਖੇਡਿਆ ਜਾਣ ਵਾਲਾ ਇਕ ਰੋਜ਼ਾ ਮੈਚ ਅੱਜ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ। ਲਗਾਤਾਰ ਮੀਂਹ ਪੈਣ ਕਾਰਨ ਇਸ ਮੈਚ ਵਿਚ ਇਕ ਵੀ ਗੇਂਦ ਨਹੀਂ ਖੇਡੀ ਗਈ। ਇਹ ਵੀ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੋਵੇਂ ਆਪਣੇ ਗਰੁੱਪ ਦੇ ਪਹਿਲੇ ਦੋ ਮੈਚ ਹਾਰ ਕੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ ਹਨ ਤੇ ਅੱਜ ਦੇ ਰੱਦ ਹੋਣ ਵਾਲੇ ਮੈਚ ਕਾਰਨ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ ਹੈ। ਇਸ ਤਰ੍ਹਾਂ ਦੋਵਾਂ ਟੀਮਾਂ ਦਾ ਇਸ ਟੂਰਨਾਮੈਂਟ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਦੱਖਣੀ ਅਫਰੀਕਾ ਤੇ ਆਸਟਰੇਲੀਆ ਦਰਮਿਆਨ ਹੋਣ ਵਾਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਪੀਟੀਆਈ
Advertisement
Advertisement