ਮਿਲੇਨੀਅਮ ਸਕੂਲ ਬਟਾਲਾ ਦੇ 10ਵੀਂ ਤੇ 12ਵੀਂ ਦੇ ਨਤੀਜੇ ਸ਼ਾਨਦਾਰ
ਖੇਤਰੀ ਪ੍ਰਤੀਨਿਧ
ਬਟਾਲਾ, 15 ਮਈ
ਇਲਾਕੇ ਦੀ ਸੰਸਥਾ ‘ਦਿ ਮਿਲੇਨੀਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ’ ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਵਾਰੀ ਪੰਜਾਬ ਬੋਰਡ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਨਤੀਜੇ ਹਾਸਿਲ ਕੀਤੇ ਹਨ। ਸਕੂਲ ਦੇ ਚੇਅਰਮੈਨ ਵਰਣ ਖੋਸਲਾ ਨੇ ਦੱਸਿਆ ਕਿ ਇਸ ਸਾਲ ਵੀ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਪ੍ਰਿੰਸੀਪਲ ਗੁਰਮੀਤ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਵਿਦਿਆਰਥੀ ਚੈਤਨਯ ਅਰਜੁਨ ਖੋਸਲਾ ਨੇ 95.6 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ, ਅਸਮੀ ਤਨੇਜਾ ਅਤੇ ਬੱਬਲ ਪ੍ਰੀਤ ਕੌਰ ਨੇ 95.2 ਫੀਸਦੀ ਅੰਕ ਲੈ ਕੇ ਸਾਂਝੇ ਤੌਰ ’ਤੇ ਦੂਜਾ ਸਥਾਨ ਜਦਕਿ ਸ਼ੁਭ ਕਰਮਨ ਦੀਪ ਸਿੰਘ ਨੇ 94.8 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਬਾਰ੍ਹਵੀਂ ਦੀ ਮੈਡੀਕਲ ਸਟਰੀਮ ਵਿੱਚ ਗੁਰਜੀਨਤ ਕੌਰ ਅਤੇ ਨਵਨੀਤ ਕੌਰ ਨੇ ਸਾਂਝੇ ਤੌਰ ’ਤੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਸਰਾ ਅਤੇ ਅਨਮੋਲਪ੍ਰੀਤ ਕੌਰ ਨੇ ਤੀਸਰਾ ਸਥਾਨਕ ਹਾਸਿਲ ਕੀਤਾ। ਨਾਨ ਮੈਡੀਕਲ ਸਟਰੀਮ ਵਿੱਚ ਵੈਭਵ ਗੁਪਤਾ ਨੇ ਪਹਿਲਾ ਸਮਕਸ਼ ਵਿਗ ਨੇ ਦੂਜਾ ਅਤੇ ਵੈਭਵ ਚੱਕਰਵਰਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਮਰਸ ਸਟਰੀਮ ਵਿੱਚ ਅਨੁਰੀਤ ਕੌਰ ਪਹਿਲੇ, ਪਲਕ ਸੁਮੀਤ ਚਹਿਲ ਦੂਜੇ ਅਤੇ ਗੁਰਨਾਜ਼ ਸਿੰਘ ਤੀਜੇ ਸਥਾਨ ’ਤੇ ਰਹੇ। ਹਿਊਮੈਨੀਟੀਜ਼ ਸਟਰੀਮ ਵਿੱਚ ਪ੍ਰਿਅੰਸ਼ੀ ਮਹਾਜਨ ਨੇ ਸਭ ਤੋਂ ਵੱਧ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਚੇਅਰਮੈਨ ਵਰਣ ਖੋਸਲਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।